< 1 ਸਮੂਏਲ 29 >

1 ਸੋ ਫ਼ਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਪਾਣੀ ਦੇ ਸੋਤੇ ਦੇ ਨੇੜੇ ਜੋ ਯਿਜ਼ਰਏਲ ਵਿੱਚ ਹੈ ਆ ਡੇਰੇ ਲਾਏ
ויקבצו פלשתים את כל מחניהם אפקה וישראל חנים בעין אשר ביזרעאל
2 ਅਤੇ ਫ਼ਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ-ਅੱਗੇ ਜਾਂਦੇ ਸਨ ਪਰ ਦਾਊਦ ਆਪਣੇ ਮਨੁੱਖਾਂ ਸਮੇਤ ਪਿੱਛੇ-ਪਿੱਛੇ ਆਕੀਸ਼ ਨਾਲ ਆਉਂਦਾ ਸੀ
וסרני פלשתים עברים למאות ולאלפים ודוד ואנשיו עברים באחרנה--עם אכיש
3 ਤਦ ਫ਼ਲਿਸਤੀ ਸਰਦਾਰਾਂ ਦੇ ਆਖਿਆ, ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ? ਆਕੀਸ਼ ਨੇ ਫ਼ਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਰਾਜਾ ਸ਼ਾਊਲ ਦਾ ਦਾਸ ਨਹੀਂ ਜੋ ਐਨੇ ਦਿਨਾਂ ਅਤੇ ਐਨੇ ਸਾਲਾਂ ਤੋਂ ਮੇਰੇ ਨਾਲ ਹੈ ਅਤੇ ਜਦੋਂ ਦਾ ਉਹ ਮੇਰੇ ਕੋਲ ਆਇਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਵੇਖੀ?
ויאמרו שרי פלשתים מה העברים האלה ויאמר אכיש אל שרי פלשתים הלוא זה דוד עבד שאול מלך ישראל אשר היה אתי זה ימים או זה שנים ולא מצאתי בו מאומה מיום נפלו עד היום הזה
4 ਤਦ ਫ਼ਲਿਸਤੀਆਂ ਦੇ ਹਾਕਮ ਉਹ ਦੇ ਨਾਲ ਗੁੱਸੇ ਹੋਏ ਅਤੇ ਫ਼ਲਿਸਤੀ ਹਾਕਮਾਂ ਨੇ ਉਹ ਨੂੰ ਆਖਿਆ ਕਿ ਇਸ ਮਨੁੱਖ ਨੂੰ ਐਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ? ਭਲਾ, ਇਨ੍ਹਾਂ ਲੋਕਾਂ ਦੇ ਸਿਰਾਂ ਨੂੰ ਵੱਡ ਕੇ ਨਹੀਂ ਕਰੇਗਾ?
ויקצפו עליו שרי פלשתים ויאמרו לו שרי פלשתים השב את האיש וישב אל מקומו אשר הפקדתו שם ולא ירד עמנו במלחמה ולא יהיה לנו לשטן במלחמה ובמה יתרצה זה אל אדניו--הלוא בראשי האנשים ההם
5 ਭਲਾ, ਇਹ ਉਹ ਦਾਊਦ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ, ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਲੱਖਾਂ ਨੂੰ?
הלוא זה דוד אשר יענו לו במחלות לאמר הכה שאול באלפיו ודוד ברבבתו
6 ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਸੱਚ-ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਨਾਲ ਰਾਜ਼ੀ ਨਹੀਂ
ויקרא אכיש אל דוד ויאמר אליו חי יהוה כי ישר אתה וטוב בעיני צאתך ובאך אתי במחנה--כי לא מצאתי בך רעה מיום באך אלי עד היום הזה ובעיני הסרנים לא טוב אתה
7 ਸੋ ਹੁਣ ਤੂੰ ਮੁੜ ਅਤੇ ਸੁੱਖ ਨਾਲ ਚੱਲਿਆ ਜਾ ਜੋ ਫ਼ਲਿਸਤੀ ਪ੍ਰਧਾਨ ਤੇਰੇ ਨਾਲ ਗੁੱਸਾ ਨਾ ਹੋਣ।
ועתה שוב ולך בשלום ולא תעשה רע בעיני סרני פלשתים
8 ਤਦ ਦਾਊਦ ਨੇ ਆਕੀਸ਼ ਨੂੰ ਆਖਿਆ, ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆਇਆ ਹਾਂ ਉਦੋਂ ਦਾ ਅੱਜ ਤੱਕ ਤੂੰ ਮੇਰੇ ਵਿੱਚ ਕੀ ਵੇਖਿਆ ਹੈ ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾਂ?
ויאמר דוד אל אכיש כי מה עשיתי ומה מצאת בעבדך מיום אשר הייתי לפניך עד היום הזה כי לא אבוא ונלחמתי באיבי אדני המלך
9 ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਭਲਾ ਹੈਂ ਪਰ ਫ਼ਲਿਸਤੀ ਹਾਕਮਾਂ ਨੇ ਕਿਹਾ ਕਿ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ
ויען אכיש ויאמר אל דוד ידעתי כי טוב אתה בעיני כמלאך אלהים אך שרי פלשתים אמרו לא יעלה עמנו במלחמה
10 ੧੦ ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਸੇਵਕਾਂ ਸਮੇਤ ਜੋ ਇੱਥੇ ਤੇਰੇ ਨਾਲ ਆਏ ਹਨ ਉੱਠ ਕੇ ਛੇਤੀ ਸਵੇਰ ਹੁੰਦੇ ਹੀ ਵਿਦਾ ਹੋ ਜਾਈਂ
ועתה השכם בבקר ועבדי אדניך אשר באו אתך והשכמתם בבקר ואור לכם ולכו
11 ੧੧ ਸੋ ਦਾਊਦ ਆਪਣਿਆਂ ਮਨੁੱਖਾਂ ਨਾਲ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫ਼ਲਿਸਤੀਆਂ ਨੇ ਯਿਜ਼ਰਏਲ ਤੇ ਚੜਾਈ ਕੀਤੀ।
וישכם דוד הוא ואנשיו ללכת בבקר לשוב אל ארץ פלשתים ופלשתים עלו יזרעאל

< 1 ਸਮੂਏਲ 29 >