< 1 ਰਾਜਿਆਂ 11 >

1 ਸੁਲੇਮਾਨ ਪਾਤਸ਼ਾਹ ਨੇ ਫ਼ਿਰਊਨ ਦੀ ਧੀ ਤੋਂ ਬਿਨਾਂ ਬਹੁਤ ਸਾਰੀਆਂ ਪਰਾਈਆਂ ਕੌਮਾਂ ਦੀਆਂ ਇਸਤਰੀਆਂ ਨਾਲ-ਨਾਲ ਪ੍ਰੀਤ ਲਾ ਲਈ ਅਰਥਾਤ ਮੋਆਬਣਾਂ, ਅੰਮੋਨਣਾਂ, ਅਦੋਮਣਾਂ, ਸਿਦੋਨਣਾਂ ਅਤੇ ਹਿੱਤਣਾਂ ਨਾਲ।
וְהַמֶּ֣לֶךְ שְׁלֹמֹ֗ה אָהַ֞ב נָשִׁ֧ים נָכְרִיֹּ֛ות רַבֹּ֖ות וְאֶת־בַּת־פַּרְעֹ֑ה מֹואֲבִיֹּ֤ות עַמֳּנִיֹּות֙ אֲדֹ֣מִיֹּ֔ת צֵדְנִיֹּ֖ת חִתִּיֹּֽת׃
2 ਇਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਤੁਸੀਂ ਉਨ੍ਹਾਂ ਦੇ ਵਿੱਚ ਨਾ ਜਾਇਓ ਅਤੇ ਨਾ ਉਹ ਤੁਹਾਡੇ ਵਿੱਚ ਆਉਣ। ਉਹ ਤੁਹਾਡਿਆਂ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੀਆਂ ਪਰ ਸੁਲੇਮਾਨ ਨੇ ਇਨ੍ਹਾਂ ਨਾਲ ਪ੍ਰੀਤ ਲਗਾ ਲਈ।
מִן־הַגֹּויִ֗ם אֲשֶׁ֣ר אָֽמַר־יְהוָה֩ אֶל־בְּנֵ֨י יִשְׂרָאֵ֜ל לֹֽא־תָבֹ֣אוּ בָהֶ֗ם וְהֵם֙ לֹא־יָבֹ֣אוּ בָכֶ֔ם אָכֵן֙ יַטּ֣וּ אֶת־לְבַבְכֶ֔ם אַחֲרֵ֖י אֱלֹהֵיהֶ֑ם בָּהֶ֛ם דָּבַ֥ק שְׁלֹמֹ֖ה לְאַהֲבָֽה׃
3 ਉਹ ਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਨਾਲੇ ਤਿੰਨ ਸੌ ਰਖ਼ੈਲਾਂ ਅਤੇ ਉਹ ਦੀਆਂ ਇਸਤਰੀਆਂ ਨੇ ਉਹ ਦਾ ਮਨ ਫੇਰ ਲਿਆ।
וַיְהִי־לֹ֣ו נָשִׁ֗ים שָׂרֹות֙ שְׁבַ֣ע מֵאֹ֔ות וּפִֽלַגְשִׁ֖ים שְׁלֹ֣שׁ מֵאֹ֑ות וַיַּטּ֥וּ נָשָׁ֖יו אֶת־לִבֹּֽו׃
4 ਤਾਂ ਇਸ ਤਰ੍ਹਾਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤਰੀਆਂ ਨੇ ਉਹ ਦੇ ਮਨ ਨੂੰ ਪਰਾਏ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।
וַיְהִ֗י לְעֵת֙ זִקְנַ֣ת שְׁלֹמֹ֔ה נָשָׁיו֙ הִטּ֣וּ אֶת־לְבָבֹ֔ו אַחֲרֵ֖י אֱלֹהִ֣ים אֲחֵרִ֑ים וְלֹא־הָיָ֨ה לְבָבֹ֤ו שָׁלֵם֙ עִם־יְהוָ֣ה אֱלֹהָ֔יו כִּלְבַ֖ב דָּוִ֥יד אָבִֽיו׃
5 ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਪਿੱਛੇ ਚੱਲਿਆ।
וַיֵּ֣לֶךְ שְׁלֹמֹ֔ה אַחֲרֵ֣י עַשְׁתֹּ֔רֶת אֱלֹהֵ֖י צִדֹנִ֑ים וְאַחֲרֵ֣י מִלְכֹּ֔ם שִׁקֻּ֖ץ עַמֹּנִֽים׃
6 ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ।
וַיַּ֧עַשׂ שְׁלֹמֹ֛ה הָרַ֖ע בְּעֵינֵ֣י יְהוָ֑ה וְלֹ֥א מִלֵּ֛א אַחֲרֵ֥י יְהוָ֖ה כְּדָוִ֥ד אָבִֽיו׃ ס
7 ਤਾਂ ਸੁਲੇਮਾਨ ਨੇ ਮੋਆਬ ਦੇ ਘਿਣਾਉਣੇ ਕਮੋਸ਼ ਲਈ ਇੱਕ ਉੱਚਾ ਥਾਂ ਉਸ ਪਰਬਤ ਉੱਤੇ ਜਿਹੜਾ ਯਰੂਸ਼ਲਮ ਦੇ ਅੱਗੇ ਹੈ ਬਣਾਇਆ ਨਾਲੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ ਲਈ ਵੀ।
אָז֩ יִבְנֶ֨ה שְׁלֹמֹ֜ה בָּמָ֗ה לִכְמֹושׁ֙ שִׁקֻּ֣ץ מֹואָ֔ב בָּהָ֕ר אֲשֶׁ֖ר עַל־פְּנֵ֣י יְרוּשָׁלָ֑͏ִם וּלְמֹ֕לֶךְ שִׁקֻּ֖ץ בְּנֵ֥י עַמֹּֽון׃
8 ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਓਪਰੀਆਂ ਇਸਤਰੀਆਂ ਲਈ ਕੀਤਾ ਜਿਹੜੀਆਂ ਆਪੋ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਤੇ ਬਲੀਆਂ ਚੜ੍ਹਾਉਂਦੀਆਂ ਸਨ।
וְכֵ֣ן עָשָׂ֔ה לְכָל־נָשָׁ֖יו הַנָּכְרִיֹּ֑ות מַקְטִירֹ֥ות וּֽמְזַבְּחֹ֖ות לֵאלֹהֵיהֶֽן׃
9 ਤਾਂ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ ਜਿਸ ਨੇ ਉਹ ਨੂੰ ਦੋ ਵਾਰ ਦਰਸ਼ਣ ਦਿੱਤਾ ਸੀ।
וַיִּתְאַנַּ֥ף יְהוָ֖ה בִּשְׁלֹמֹ֑ה כִּֽי־נָטָ֣ה לְבָבֹ֗ו מֵעִ֤ם יְהוָה֙ אֱלֹהֵ֣י יִשְׂרָאֵ֔ל הַנִּרְאָ֥ה אֵלָ֖יו פַּעֲמָֽיִם׃
10 ੧੦ ਅਤੇ ਉਸ ਨੇ ਉਹ ਨੂੰ ਇਸ ਗੱਲ ਦਾ ਹੁਕਮ ਦਿੱਤਾ ਸੀ ਕਿ ਦੂਜਿਆਂ ਦੇਵਤਿਆਂ ਦੇ ਪਿੱਛੇ ਨਾ ਚੱਲੇ ਪਰ ਉਹ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ।
וְצִוָּ֤ה אֵלָיו֙ עַל־הַדָּבָ֣ר הַזֶּ֔ה לְבִ֨לְתִּי־לֶ֔כֶת אַחֲרֵ֖י אֱלֹהִ֣ים אֲחֵרִ֑ים וְלֹ֣א שָׁמַ֔ר אֵ֥ת אֲשֶׁר־צִוָּ֖ה יְהוָֽה׃ פ
11 ੧੧ ਤਾਂ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਕਿ ਇਹ ਤੇਰੇ ਕੋਲੋਂ ਹੋਇਆ ਹੈ ਅਤੇ ਤੂੰ ਮੇਰੇ ਨੇਮ ਨੂੰ ਤੇ ਮੇਰੀਆਂ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ ਮੈਂ ਜ਼ਰੂਰ ਰਾਜ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ।
וַיֹּ֨אמֶר יְהוָ֜ה לִשְׁלֹמֹ֗ה יַ֚עַן אֲשֶׁ֣ר הָֽיְתָה־זֹּ֣את עִמָּ֔ךְ וְלֹ֤א שָׁמַ֙רְתָּ֙ בְּרִיתִ֣י וְחֻקֹּתַ֔י אֲשֶׁ֥ר צִוִּ֖יתִי עָלֶ֑יךָ קָרֹ֨עַ אֶקְרַ֤ע אֶת־הַמַּמְלָכָה֙ מֵֽעָלֶ֔יךָ וּנְתַתִּ֖יהָ לְעַבְדֶּֽךָ׃
12 ੧੨ ਤਾਂ ਵੀ ਮੈਂ ਤੇਰੇ ਦਿਨਾਂ ਵਿੱਚ ਤੇਰੇ ਪਿਤਾ ਦਾਊਦ ਦੇ ਕਾਰਨ ਇਹ ਨਹੀਂ ਕਰਾਂਗਾ। ਤੇਰੇ ਪੁੱਤਰ ਦੇ ਹੱਥੋਂ ਮੈਂ ਉਹ ਨੂੰ ਖੋਹ ਲਵਾਂਗਾ।
אַךְ־בְּיָמֶ֙יךָ֙ לֹ֣א אֶעֱשֶׂ֔נָּה לְמַ֖עַן דָּוִ֣ד אָבִ֑יךָ מִיַּ֥ד בִּנְךָ֖ אֶקְרָעֶֽנָּה׃
13 ੧੩ ਪਰੰਤੂ ਮੈਂ ਸਾਰਾ ਰਾਜ ਨਹੀਂ ਖੋਹਵਾਂਗਾ। ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਊਦ ਦੇ ਕਾਰਨ ਅਤੇ ਯਰੂਸ਼ਲਮ ਦੇ ਕਾਰਨ ਜਿਹ ਨੂੰ ਮੈਂ ਚੁਣਿਆ ਦਿਆਂਗਾ।
רַ֤ק אֶת־כָּל־הַמַּמְלָכָה֙ לֹ֣א אֶקְרָ֔ע שֵׁ֥בֶט אֶחָ֖ד אֶתֵּ֣ן לִבְנֶ֑ךָ לְמַ֙עַן֙ דָּוִ֣ד עַבְדִּ֔י וּלְמַ֥עַן יְרוּשָׁלַ֖͏ִם אֲשֶׁ֥ר בָּחָֽרְתִּי׃
14 ੧੪ ਇਸ ਤੋਂ ਬਾਅਦ ਯਹੋਵਾਹ ਨੇ ਇੱਕ ਵਿਰੋਧੀ ਨੂੰ ਸੁਲੇਮਾਨ ਦੇ ਵਿਰੁੱਧ ਅਰਥਾਤ ਹਦਦ ਅਦੋਮੀ ਨੂੰ ਪਰੇਰਿਆ ਉਹ ਅਦੋਮ ਵਿੱਚ ਰਾਜਾ ਦੀ ਅੰਸ ਵਿੱਚੋਂ ਸੀ।
וַיָּ֨קֶם יְהוָ֤ה שָׂטָן֙ לִשְׁלֹמֹ֔ה אֵ֖ת הֲדַ֣ד הָאֲדֹמִ֑י מִזֶּ֧רַע הַמֶּ֛לֶךְ ה֖וּא בֶּאֱדֹֽום׃
15 ੧੫ ਇਸ ਤਰ੍ਹਾਂ ਹੋਇਆ ਜਦ ਦਾਊਦ ਅਦੋਮ ਵਿੱਚ ਸੀ ਜਿਸ ਵੇਲੇ ਯੋਆਬ ਸੈਨਾਪਤੀ ਵੱਢਿਆਂ ਹੋਇਆਂ ਦੇ ਦੱਬਣ ਲਈ ਉਤਾਹਾਂ ਆਇਆ ਅਤੇ ਅਦੋਮ ਦੇ ਹਰ ਨਰ ਨੂੰ ਵੱਢ ਸੁੱਟਿਆ ਸੀ।
וַיְהִ֗י בִּֽהְיֹ֤ות דָּוִד֙ אֶת־אֱדֹ֔ום בַּעֲלֹ֗ות יֹואָב֙ שַׂ֣ר הַצָּבָ֔א לְקַבֵּ֖ר אֶת־הַחֲלָלִ֑ים וַיַּ֥ךְ כָּל־זָכָ֖ר בֶּאֱדֹֽום׃
16 ੧੬ ਕਿਉਂ ਜੋ ਯੋਆਬ ਸਾਰੇ ਇਸਰਾਏਲ ਸਣੇ ਛੇ ਮਹੀਨੇ ਉੱਥੇ ਰਿਹਾ ਜਦ ਤੱਕ ਉਸ ਨੇ ਅਦੋਮ ਵਿੱਚ ਹਰ ਨਰ ਨੂੰ ਨਾਸ ਨਾ ਕਰ ਲਿਆ।
כִּ֣י שֵׁ֧שֶׁת חֳדָשִׁ֛ים יָֽשַׁב־שָׁ֥ם יֹואָ֖ב וְכָל־יִשְׂרָאֵ֑ל עַד־הִכְרִ֥ית כָּל־זָכָ֖ר בֶּאֱדֹֽום׃
17 ੧੭ ਤਦ ਹਦਦ ਅਤੇ ਉਹ ਦੇ ਨਾਲ ਉਹ ਦੇ ਪਿਤਾ ਦੇ ਅਦੋਮੀ ਟਹਿਲੂਏ ਨੱਠੇ ਕਿ ਉਹ ਮਿਸਰ ਨੂੰ ਜਾਣ ਅਤੇ ਹਦਦ ਇੱਕ ਛੋਟਾ ਬਾਲ ਹੀ ਸੀ।
וַיִּבְרַ֣ח אֲדַ֡ד הוּא֩ וַאֲנָשִׁ֨ים אֲדֹמִיִּ֜ים מֵעַבְדֵ֥י אָבִ֛יו אִתֹּ֖ו לָבֹ֣וא מִצְרָ֑יִם וַהֲדַ֖ד נַ֥עַר קָטָֽן׃
18 ੧੮ ਉਹ ਮਿਦਯਾਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਆਪਣੇ ਨਾਲ ਪਾਰਾਨ ਤੋਂ ਮਨੁੱਖ ਲੈ ਕੇ ਉਹ ਮਿਸਰ ਵਿੱਚ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸ ਨੇ ਉਹ ਨੂੰ ਇੱਕ ਘਰ ਦੇ ਦਿੱਤਾ ਅਤੇ ਉਹ ਦੇ ਲਈ ਰੋਟੀ ਠਹਿਰਾਈ ਅਤੇ ਉਹ ਨੂੰ ਭੂਮੀ ਦਿੱਤੀ।
וַיָּקֻ֙מוּ֙ מִמִּדְיָ֔ן וַיָּבֹ֖אוּ פָּארָ֑ן וַיִּקְחוּ֩ אֲנָשִׁ֨ים עִמָּ֜ם מִפָּארָ֗ן וַיָּבֹ֤אוּ מִצְרַ֙יִם֙ אֶל־פַּרְעֹ֣ה מֶֽלֶךְ־מִצְרַ֔יִם וַיִּתֶּן־לֹ֣ו בַ֗יִת וְלֶ֙חֶם֙ אָ֣מַר לֹ֔ו וְאֶ֖רֶץ נָ֥תַן לֹֽו׃
19 ੧੯ ਅਤੇ ਫ਼ਿਰਊਨ ਦੀ ਵੱਡੀ ਕਿਰਪਾ ਦੀ ਨਿਗਾਹ ਹਦਦ ਉੱਤੇ ਹੋਈ ਸੋ ਉਸ ਨੇ ਆਪਣੀ ਸਾਲੀ ਨੂੰ ਅਰਥਾਤ ਤਹਪਨੇਸ ਰਾਣੀ ਦੀ ਭੈਣ ਨੂੰ ਉਹ ਦੇ ਨਾਲ ਵਿਆਹ ਦਿੱਤਾ।
וַיִּמְצָא֙ הֲדַ֥ד חֵ֛ן בְּעֵינֵ֥י פַרְעֹ֖ה מְאֹ֑ד וַיִּתֶּן־לֹ֤ו אִשָּׁה֙ אֶת־אֲחֹ֣ות אִשְׁתֹּ֔ו אֲחֹ֖ות תַּחְפְּנֵ֥יס הַגְּבִירָֽה׃
20 ੨੦ ਤਾਂ ਤਹਪਨੇਸ ਦੀ ਭੈਣ ਉਹ ਦਾ ਪੁੱਤਰ ਗਨੂਬਥ ਜਣੀ ਜਿਹ ਦਾ ਤਹਪਨੇਸ ਨੇ ਫ਼ਿਰਊਨ ਦੇ ਮਹਿਲ ਵਿੱਚ ਦੁੱਧ ਛੁਡਾਇਆ ਅਤੇ ਗਨੂਬਥ ਫ਼ਿਰਊਨ ਦੇ ਘਰਾਣੇ ਵਿੱਚ ਫ਼ਿਰਊਨ ਦੇ ਪੁੱਤਰਾਂ ਨਾਲ ਰਿਹਾ।
וַתֵּ֨לֶד לֹ֜ו אֲחֹ֣ות תַּחְפְּנֵ֗יס אֵ֚ת גְּנֻבַ֣ת בְּנֹ֔ו וַתִּגְמְלֵ֣הוּ תַחְפְּנֵ֔ס בְּתֹ֖וךְ בֵּ֣ית פַּרְעֹ֑ה וַיְהִ֤י גְנֻבַת֙ בֵּ֣ית פַּרְעֹ֔ה בְּתֹ֖וךְ בְּנֵ֥י פַרְעֹֽה׃
21 ੨੧ ਜਦ ਹਦਦ ਨੇ ਮਿਸਰ ਵਿੱਚ ਸੁਣਿਆ ਕਿ ਦਾਊਦ ਆਪਣੇ ਪੁਰਖਿਆਂ ਨਾਲ ਸੌ ਗਿਆ ਹੈ ਤੇ ਯੋਆਬ ਸੈਨਾਪਤੀ ਵੀ ਮਰ ਗਿਆ ਹੈ ਤਾਂ ਹਦਦ ਨੇ ਫ਼ਿਰਊਨ ਨੂੰ ਆਖਿਆ, ਮੈਨੂੰ ਜਾਣ ਦਿਓ ਕਿ ਮੈਂ ਆਪਣੇ ਦੇਸ ਨੂੰ ਚੱਲਿਆ ਜਾਂਵਾਂ।
וַהֲדַ֞ד שָׁמַ֣ע בְּמִצְרַ֗יִם כִּֽי־שָׁכַ֤ב דָּוִד֙ עִם־אֲבֹתָ֔יו וְכִי־מֵ֖ת יֹואָ֣ב שַֽׂר־הַצָּבָ֑א וַיֹּ֤אמֶר הֲדַד֙ אֶל־פַּרְעֹ֔ה שַׁלְּחֵ֖נִי וְאֵלֵ֥ךְ אֶל־אַרְצִֽי׃
22 ੨੨ ਪਰ ਫ਼ਿਰਊਨ ਨੇ ਉਹ ਨੂੰ ਆਖਿਆ, ਤੈਨੂੰ ਮੇਰੀ ਵੱਲੋਂ ਕੀ ਥੁੜ ਸੀ ਕਿ ਵੇਖ ਤੂੰ ਆਪਣੇ ਦੇਸ ਨੂੰ ਜਾਣਾ ਚਾਹੁੰਦਾ ਹੈਂ ਤਾਂ ਅੱਗੋਂ ਉਹ ਬੋਲਿਆ, ਕੋਈ ਥੁੜ ਨਹੀਂ ਰਹੀ ਪਰ ਮੈਨੂੰ ਜ਼ਰੂਰ ਭੇਜ ਦਿਓ।
וַיֹּ֧אמֶר לֹ֣ו פַרְעֹ֗ה כִּ֠י מָה־אַתָּ֤ה חָסֵר֙ עִמִּ֔י וְהִנְּךָ֥ מְבַקֵּ֖שׁ לָלֶ֣כֶת אֶל־אַרְצֶ֑ךָ וַיֹּ֣אמֶר ׀ לֹ֔א כִּ֥י שַׁלֵּ֖חַ תְּשַׁלְּחֵֽנִי׃
23 ੨੩ ਫੇਰ ਪਰਮੇਸ਼ੁਰ ਨੇ ਇੱਕ ਹੋਰ ਵਿਰੋਧੀ ਨੂੰ ਉਹ ਦੇ ਲਈ ਪਰੇਰਿਆ ਅਰਥਾਤ ਰਜ਼ੋਨ ਅਲਯਾਦਾ ਦੇ ਪੁੱਤਰ ਨੂੰ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦਅਜ਼ਰ ਤੋਂ ਨੱਠਾ ਸੀ।
וַיָּ֨קֶם אֱלֹהִ֥ים לֹו֙ שָׂטָ֔ן אֶת־רְזֹ֖ון בֶּן־אֶלְיָדָ֑ע אֲשֶׁ֣ר בָּרַ֗ח מֵאֵ֛ת הֲדַדְעֶ֥זֶר מֶֽלֶךְ־צֹובָ֖ה אֲדֹנָֽיו׃
24 ੨੪ ਉਸ ਨੇ ਆਪਣੇ ਨਾਲ ਮਨੁੱਖ ਇਕੱਠੇ ਕੀਤੇ ਅਤੇ ਉਹ ਉਨ੍ਹਾਂ ਦੇ ਜੱਥੇ ਦਾ ਸਰਦਾਰ ਸੀ ਜਦ ਦਾਊਦ ਨੇ ਉਨ੍ਹਾਂ ਨੂੰ ਵੱਢਿਆ, ਤਾਂ ਉਹ ਦੰਮਿਸ਼ਕ ਜਾ ਵੱਸੇ ਅਤੇ ਦੰਮਿਸ਼ਕ ਵਿੱਚ ਰਾਜ ਕਰਦੇ ਰਹੇ।
וַיִּקְבֹּ֤ץ עָלָיו֙ אֲנָשִׁ֔ים וַיְהִ֣י שַׂר־גְּד֔וּד בַּהֲרֹ֥ג דָּוִ֖ד אֹתָ֑ם וַיֵּלְכ֤וּ דַמֶּ֙שֶׂק֙ וַיֵּ֣שְׁבוּ בָ֔הּ וַֽיִּמְלְכ֖וּ בְּדַמָּֽשֶׂק׃
25 ੨੫ ਉਸ ਬਦੀ ਤੋਂ ਬਿਨਾਂ ਜਿਹੜੀ ਹਦਦ ਨੇ ਕੀਤੀ ਸੀ ਉਹ ਸੁਲੇਮਾਨ ਦੇ ਸਾਰੇ ਦਿਨ ਇਸਰਾਏਲ ਦਾ ਵਿਰੋਧੀ ਬਣਿਆ ਰਿਹਾ ਅਤੇ ਉਸ ਨੇ ਇਸਰਾਏਲ ਨੂੰ ਘਿਣਾਉਣਾ ਸਮਝਿਆ ਅਤੇ ਅਰਾਮ ਉੱਤੇ ਰਾਜ ਕੀਤਾ।
וַיְהִ֨י שָׂטָ֤ן לְיִשְׂרָאֵל֙ כָּל־יְמֵ֣י שְׁלֹמֹ֔ה וְאֶת־הָרָעָ֖ה אֲשֶׁ֣ר הֲדָ֑ד וַיָּ֙קָץ֙ בְּיִשְׂרָאֵ֔ל וַיִּמְלֹ֖ךְ עַל־אֲרָֽם׃ פ
26 ੨੬ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਜੋ ਸਰੇਦਾਹ ਤੋਂ ਇਫ਼ਰਾਈਮੀ ਸੀ ਤੇ ਸੁਲੇਮਾਨ ਦਾ ਟਹਿਲੂਆ ਵੀ ਸੀ ਜਿਹ ਦੀ ਮਾਤਾ ਦਾ ਨਾਮ ਸਰੂਆਹ ਸੀ ਜਿਹੜੀ ਵਿਧਵਾ ਸੀ ਉਸ ਆਪਣਾ ਹੱਥ ਪਾਤਸ਼ਾਹ ਉੱਤੇ ਚੁੱਕਿਆ।
וְיָרָבְעָם֩ בֶּן־נְבָ֨ט אֶפְרָתִ֜י מִן־הַצְּרֵדָ֗ה וְשֵׁ֤ם אִמֹּו֙ צְרוּעָה֙ אִשָּׁ֣ה אַלְמָנָ֔ה עֶ֖בֶד לִשְׁלֹמֹ֑ה וַיָּ֥רֶם יָ֖ד בַּמֶּֽלֶךְ׃
27 ੨੭ ਅਤੇ ਉਸ ਦੇ ਪਾਤਸ਼ਾਹ ਉੱਤੇ ਹੱਥ ਚੁੱਕਣ ਦਾ ਕਾਰਨ ਇਹ ਸੀ ਕਿ ਸੁਲੇਮਾਨ ਨੇ ਮਿੱਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਦੀ ਮੁਰੰਮਤ ਕੀਤੀ।
וְזֶ֣ה הַדָּבָ֔ר אֲשֶׁר־הֵרִ֥ים יָ֖ד בַּמֶּ֑לֶךְ שְׁלֹמֹה֙ בָּנָ֣ה אֶת־הַמִּלֹּ֔וא סָגַ֕ר אֶת־פֶּ֕רֶץ עִ֖יר דָּוִ֥ד אָבִֽיו׃
28 ੨੮ ਯਾਰਾਬੁਆਮ ਸੂਰਮਾ ਯੋਧਾ ਸੀ ਅਤੇ ਜਦ ਸੁਲੇਮਾਨ ਨੇ ਵੇਖਿਆ ਕਿ ਇਹ ਜੁਆਨ ਮਿਹਨਤੀ ਹੈ ਤਾਂ ਉਹ ਨੇ ਉਸ ਨੂੰ ਯੂਸੁਫ਼ ਦੇ ਘਰਾਣੇ ਦੇ ਕੰਮ-ਧੰਦੇ ਉੱਤੇ ਠਹਿਰਾਇਆ।
וְהָאִ֥ישׁ יָרָבְעָ֖ם גִּבֹּ֣ור חָ֑יִל וַיַּ֨רְא שְׁלֹמֹ֜ה אֶת־הַנַּ֗עַר כִּֽי־עֹשֵׂ֤ה מְלָאכָה֙ ה֔וּא וַיַּפְקֵ֣ד אֹתֹ֔ו לְכָל־סֵ֖בֶל בֵּ֥ית יֹוסֵֽף׃ ס
29 ੨੯ ਤਾਂ ਇਸ ਤਰ੍ਹਾਂ ਹੋਇਆ ਕਿ ਉਸ ਵੇਲੇ ਜਦ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿੱਕਲਿਆ ਤਦ ਅਹੀਯਾਹ ਨਬੀ ਸ਼ੀਲੋਨੀ ਉਹ ਨੂੰ ਰਾਹ ਵਿੱਚ ਮਿਲ ਪਿਆ ਅਤੇ ਉਸ ਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋਂ ਰੜ ਵਿੱਚ ਇਕੱਲੇ ਸਨ।
וַֽיְהִי֙ בָּעֵ֣ת הַהִ֔יא וְיָֽרָבְעָ֖ם יָצָ֣א מִירוּשָׁלָ֑͏ִם וַיִּמְצָ֣א אֹתֹ֡ו אֲחִיָּה֩ הַשִּׁילֹנִ֨י הַנָּבִ֜יא בַּדֶּ֗רֶךְ וְה֤וּא מִתְכַּסֶּה֙ בְּשַׂלְמָ֣ה חֲדָשָׁ֔ה וּשְׁנֵיהֶ֥ם לְבַדָּ֖ם בַּשָּׂדֶֽה׃
30 ੩੦ ਤਾਂ ਅਹੀਯਾਹ ਨੇ ਉਸ ਨਵੀਂ ਚਾਦਰ ਨੂੰ ਜੋ ਉਸ ਦੇ ਆਪਣੇ ਉੱਤੇ ਸੀ ਫੜ੍ਹ ਕੇ ਬਾਰਾਂ ਟੁੱਕੜਿਆਂ ਵਿੱਚ ਪਾੜ ਸੁੱਟਿਆ।
וַיִּתְפֹּ֣שׂ אֲחִיָּ֔ה בַּשַּׂלְמָ֥ה הַחֲדָשָׁ֖ה אֲשֶׁ֣ר עָלָ֑יו וַיִּ֨קְרָעֶ֔הָ שְׁנֵ֥ים עָשָׂ֖ר קְרָעִֽים׃
31 ੩੧ ਅਤੇ ਉਸ ਨੇ ਯਾਰਾਬੁਆਮ ਨੂੰ ਆਖਿਆ, ਤੂੰ ਆਪਣੇ ਲਈ ਦਸ ਟੁੱਕੜੇ ਲੈ ਲੈ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਵੇਖ ਮੈਂ ਰਾਜ ਸੁਲੇਮਾਨ ਦੇ ਹੱਥੋਂ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ।
וַיֹּ֙אמֶר֙ לְיָֽרָבְעָ֔ם קַח־לְךָ֖ עֲשָׂרָ֣ה קְרָעִ֑ים כִּ֣י כֹה֩ אָמַ֨ר יְהוָ֜ה אֱלֹהֵ֣י יִשְׂרָאֵ֗ל הִנְנִ֨י קֹרֵ֤עַ אֶת־הַמַּמְלָכָה֙ מִיַּ֣ד שְׁלֹמֹ֔ה וְנָתַתִּ֣י לְךָ֔ אֵ֖ת עֲשָׂרָ֥ה הַשְּׁבָטִֽים׃
32 ੩੨ ਪਰ ਮੈਂ ਆਪਣੇ ਦਾਸ ਦਾਊਦ ਦੇ ਕਾਰਨ ਇੱਕ ਗੋਤ ਉਹ ਦੇ ਕੋਲ ਰਹਿਣ ਦਿਆਂਗਾ ਨਾਲੇ ਯਰੂਸ਼ਲਮ ਦੇ ਕਾਰਨ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।
וְהַשֵּׁ֥בֶט הָאֶחָ֖ד יִֽהְיֶה־לֹּ֑ו לְמַ֣עַן ׀ עַבְדִּ֣י דָוִ֗ד וּלְמַ֙עַן֙ יְר֣וּשָׁלַ֔͏ִם הָעִיר֙ אֲשֶׁ֣ר בָּחַ֣רְתִּי בָ֔הּ מִכֹּ֖ל שִׁבְטֵ֥י יִשְׂרָאֵֽל׃
33 ੩੩ ਇਹ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਤਿਆਗ ਕੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਦਿਓ ਕਮੋਸ਼ ਤੇ ਅੰਮੋਨੀਆਂ ਦੇ ਦਿਓ ਮਿਲਕੋਮ ਅੱਗੇ ਮੱਥਾ ਟੇਕਿਆ ਅਤੇ ਇਸ ਤਰ੍ਹਾਂ ਮੇਰੇ ਮਾਰਗਾਂ ਵਿੱਚ ਨਹੀਂ ਚੱਲਦੇ ਰਹੇ ਕਿ ਜੋ ਮੇਰੀ ਨਿਗਾਹ ਵਿੱਚ ਸਿੱਧੀ ਗੱਲ ਹੈ ਉਹ ਉਹੋ ਕਰਨ ਅਤੇ ਮੇਰੀਆਂ ਬਿਧੀਆਂ ਤੇ ਮੇਰੇ ਨਿਆਂਵਾਂ ਨੂੰ ਮੰਨਣ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ।
יַ֣עַן ׀ אֲשֶׁ֣ר עֲזָב֗וּנִי וַיִּֽשְׁתַּחֲווּ֮ לְעַשְׁתֹּרֶת֮ אֱלֹהֵ֣י צִֽדֹנִין֒ לִכְמֹושׁ֙ אֱלֹהֵ֣י מֹואָ֔ב וּלְמִלְכֹּ֖ם אֱלֹהֵ֣י בְנֵֽי־עַמֹּ֑ון וְלֹֽא־הָלְכ֣וּ בִדְרָכַ֗י לַעֲשֹׂ֨ות הַיָּשָׁ֧ר בְּעֵינַ֛י וְחֻקֹּתַ֥י וּמִשְׁפָּטַ֖י כְּדָוִ֥ד אָבִֽיו׃
34 ੩੪ ਤਾਂ ਵੀ ਮੈਂ ਸਾਰਾ ਰਾਜ ਉਹ ਦੇ ਹੱਥੋਂ ਨਾ ਲਵਾਂਗਾ ਪਰ ਮੈਂ ਉਹ ਦੇ ਜੀਵਨ ਭਰ ਉਹ ਨੂੰ ਆਪਣੇ ਦਾਸ ਦਾਊਦ ਦੇ ਕਾਰਨ ਸ਼ਹਿਜ਼ਾਦਾ ਬਣਾ ਰੱਖਾਂਗਾ ਜਿਹ ਨੂੰ ਮੈਂ ਇਸ ਲਈ ਚੁਣਿਆ ਕਿ ਉਹ ਨੇ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਮੰਨਿਆ।
וְלֹֽא־אֶקַּ֥ח אֶת־כָּל־הַמַּמְלָכָ֖ה מִיָּדֹ֑ו כִּ֣י ׀ נָשִׂ֣יא אֲשִׁתֶ֗נּוּ כֹּ֚ל יְמֵ֣י חַיָּ֔יו לְמַ֨עַן דָּוִ֤ד עַבְדִּי֙ אֲשֶׁ֣ר בָּחַ֣רְתִּי אֹתֹ֔ו אֲשֶׁ֥ר שָׁמַ֖ר מִצְוֹתַ֥י וְחֻקֹּתָֽי׃
35 ੩੫ ਪਰ ਮੈਂ ਰਾਜ ਉਹ ਦੇ ਪੁੱਤਰ ਦੇ ਹੱਥੋਂ ਤੈਨੂੰ ਦਿਆਂਗਾ ਅਰਥਾਤ ਉਹ ਦਸ ਗੋਤ।
וְלָקַחְתִּ֥י הַמְּלוּכָ֖ה מִיַּ֣ד בְּנֹ֑ו וּנְתַתִּ֣יהָ לְּךָ֔ אֵ֖ת עֲשֶׂ֥רֶת הַשְּׁבָטִֽים׃
36 ੩੬ ਅਤੇ ਮੈਂ ਉਹ ਦੇ ਪੁੱਤਰ ਨੂੰ ਇੱਕ ਗੋਤ ਦਿਆਂਗਾ ਤਾਂ ਜੋ ਮੇਰੇ ਦਾਸ ਦਾਊਦ ਲਈ ਇੱਕ ਚਿਰਾਗ ਯਰੂਸ਼ਲਮ ਵਿੱਚ ਜਿਸ ਸ਼ਹਿਰ ਨੂੰ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ ਸਾਰੇ ਦਿਨ ਮੇਰੇ ਅੱਗੇ ਰਹੇ।
וְלִבְנֹ֖ו אֶתֵּ֣ן שֵֽׁבֶט־אֶחָ֑ד לְמַ֣עַן הֱיֹֽות־נִ֣יר לְדָֽוִיד־עַ֠בְדִּי כָּֽל־הַיָּמִ֤ים ׀ לְפָנַי֙ בִּיר֣וּשָׁלַ֔͏ִם הָעִיר֙ אֲשֶׁ֣ר בָּחַ֣רְתִּי לִ֔י לָשׂ֥וּם שְׁמִ֖י שָֽׁם׃
37 ੩੭ ਮੈਂ ਤੈਨੂੰ ਲਵਾਂਗਾ ਅਤੇ ਤੂੰ ਆਪਣੇ ਮਨ ਦੀ ਸਾਰੀ ਇੱਛਾ ਅਨੁਸਾਰ ਰਾਜ ਕਰੇਂਗਾ ਸੋ ਤੂੰ ਇਸਰਾਏਲ ਉੱਤੇ ਪਾਤਸ਼ਾਹ ਹੋਵਾਂਗਾ।
וְאֹתְךָ֣ אֶקַּ֔ח וּמָ֣לַכְתָּ֔ בְּכֹ֥ל אֲשֶׁר־תְּאַוֶּ֖ה נַפְשֶׁ֑ךָ וְהָיִ֥יתָ מֶּ֖לֶךְ עַל־יִשְׂרָאֵֽל׃
38 ੩੮ ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੂੰ ਮੇਰੇ ਸਾਰੇ ਹੁਕਮਾਂ ਨੂੰ ਸੁਣੇਂ ਅਤੇ ਮੇਰੇ ਮਾਰਗਾਂ ਉੱਤੇ ਚੱਲੇ ਅਤੇ ਜੋ ਮੇਰੀ ਨਿਗਾਹ ਵਿੱਚ ਸਿੱਧਾ ਹੈ ਉਹੋ ਕਰੇਂ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਮੰਨੇ ਜਿਵੇਂ ਮੇਰੇ ਦਾਸ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ ਅਤੇ ਤੇਰੇ ਲਈ ਇੱਕ ਅਟੱਲ ਘਰਾਣਾ ਬਣਾਵਾਂਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਨਾਲੇ ਮੈਂ ਇਸਰਾਏਲ ਤੈਨੂੰ ਦੇ ਦਿਆਂਗਾ।
וְהָיָ֗ה אִם־תִּשְׁמַע֮ אֶת־כָּל־אֲשֶׁ֣ר אֲצַוֶּךָ֒ וְהָלַכְתָּ֣ בִדְרָכַ֗י וְעָשִׂ֨יתָ הַיָּשָׁ֤ר בְּעֵינַי֙ לִשְׁמֹ֤ור חֻקֹּותַי֙ וּמִצְוֹתַ֔י כַּאֲשֶׁ֥ר עָשָׂ֖ה דָּוִ֣ד עַבְדִּ֑י וְהָיִ֣יתִי עִמָּ֗ךְ וּבָנִ֨יתִי לְךָ֤ בַֽיִת־נֶאֱמָן֙ כַּאֲשֶׁ֣ר בָּנִ֣יתִי לְדָוִ֔ד וְנָתַתִּ֥י לְךָ֖ אֶת־יִשְׂרָאֵֽל׃
39 ੩੯ ਇਸ ਕਾਰਨ ਮੈਂ ਦਾਊਦ ਦੀ ਅੰਸ ਨੂੰ ਦੁੱਖ ਦਿਆਂਗਾ ਪਰ ਸਦਾ ਲਈ ਨਹੀਂ।
וַֽאעַנֶּ֛ה אֶת־זֶ֥רַע דָּוִ֖ד לְמַ֣עַן זֹ֑את אַ֖ךְ לֹ֥א כָל־הַיָּמִֽים׃ ס
40 ੪੦ ਤਾਂ ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ ਪਰ ਯਾਰਾਬੁਆਮ ਉੱਠ ਕੇ ਮਿਸਰ ਨੂੰ ਮਿਸਰ ਦੇ ਰਾਜਾ ਸ਼ੀਸ਼ਕ ਕੋਲ ਨੱਠ ਗਿਆ ਅਤੇ ਉਹ ਮਿਸਰ ਵਿੱਚ ਸੁਲੇਮਾਨ ਦੀ ਮੌਤ ਤੱਕ ਰਿਹਾ।
וַיְבַקֵּ֥שׁ שְׁלֹמֹ֖ה לְהָמִ֣ית אֶת־יָרָבְעָ֑ם וַיָּ֣קָם יָרָבְעָ֗ם וַיִּבְרַ֤ח מִצְרַ֙יִם֙ אֶל־שִׁישַׁ֣ק מֶֽלֶךְ־מִצְרַ֔יִם וַיְהִ֥י בְמִצְרַ֖יִם עַד־מֹ֥ות שְׁלֹמֹֽה׃
41 ੪੧ ਅਤੇ ਸੁਲੇਮਾਨ ਦੇ ਬਾਕੀ ਕੰਮ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀ ਬੁੱਧੀ ਕੀ ਇਹ ਸੁਲੇਮਾਨ ਦੇ ਵਿਰਤਾਂਤ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ?
וְיֶ֨תֶר דִּבְרֵ֧י שְׁלֹמֹ֛ה וְכָל־אֲשֶׁ֥ר עָשָׂ֖ה וְחָכְמָתֹ֑ו הֲלֹֽוא־הֵ֣ם כְּתֻבִ֔ים עַל־סֵ֖פֶר דִּבְרֵ֥י שְׁלֹמֹֽה׃
42 ੪੨ ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ।
וְהַיָּמִ֗ים אֲשֶׁר֩ מָלַ֨ךְ שְׁלֹמֹ֤ה בִירוּשָׁלַ֙͏ִם֙ עַל־כָּל־יִשְׂרָאֵ֔ל אַרְבָּעִ֖ים שָׁנָֽה׃
43 ੪੩ ਤਾਂ ਸੁਲੇਮਾਨ ਆਪਣੇ ਪੁਰਖਿਆਂ ਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਰਹਬੁਆਮ ਉਸ ਦਾ ਪੁੱਤਰ ਉਸ ਦੇ ਥਾਂ ਰਾਜ ਕਰਨ ਲੱਗਾ।
וַיִּשְׁכַּ֤ב שְׁלֹמֹה֙ עִם־אֲבֹתָ֔יו וַיִּ֨קָּבֵ֔ר בְּעִ֖יר דָּוִ֣ד אָבִ֑יו וַיִּמְלֹ֛ךְ רְחַבְעָ֥ם בְּנֹ֖ו תַּחְתָּֽיו׃ ס

< 1 ਰਾਜਿਆਂ 11 >