< 1 ਇਤਿਹਾਸ 27 >

1 ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ
ובני ישראל למספרם ראשי האבות ושרי האלפים והמאות ושטריהם המשרתים את המלך לכל דבר המחלקות הבאה והיצאת חדש בחדש לכל חדשי השנה המחלקת האחת--עשרים וארבעה אלף
2 ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਾਸ਼ਾਬਆਮ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
על המחלקת הראשונה לחדש הראשון--ישבעם בן זבדיאל ועל מחלקתו עשרים וארבעה אלף
3 ਪਰਸ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀਆ ਸੀ
מן בני פרץ הראש לכל שרי הצבאות--לחדש הראשון
4 ਅਤੇ ਦੂਜੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
ועל מחלקת החדש השני דודי האחוחי ומחלקתו ומקלות הנגיד ועל מחלקתו עשרים וארבעה אלף
5 ਤੀਜੇ ਮਹੀਨੇ ਦੀ ਤੀਜੀ ਸੈਨਾਂ ਦਾ ਸਰਦਾਰ ਬਨਾਯਾਹ ਸੀ ਜਿਹੜਾ ਯਹੋਯਾਦਾ ਪ੍ਰਧਾਨ ਜਾਜਕ ਦਾ ਪੁੱਤਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
שר הצבא השלישי לחדש השלישי בניהו בן יהוידע הכהן ראש ועל מחלקתו עשרים וארבעה אלף
6 ਇਹ ਉਹ ਬਨਾਯਾਹ ਹੈ ਜਿਹੜਾ ਤੀਹਾਂ ਵਿੱਚੋਂ ਮਹਾਂ ਸੂਰਮਾ ਸੀ, ਅਤੇ ਉਨ੍ਹਾਂ ਤੀਹਾਂ ਦੇ ਉੱਤੇ ਸੀ, ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ
הוא בניהו גבור השלשים ועל השלשים ומחלקתו עמיזבד בנו
7 ਚੌਥੇ ਮਹੀਨੇ ਦੇ ਲਈ ਚੌਥਾ ਸਰਦਾਰ ਯੋਆਬ ਦਾ ਭਰਾ ਅਸਾਹੇਲ ਸੀ ਅਤੇ ਉਸ ਦੇ ਪਿੱਛੇ ਉਸ ਦਾ ਪੁੱਤਰ ਜ਼ਬਦਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
הרביעי לחדש הרביעי עשהאל אחי יואב וזבדיה בנו אחריו ועל מחלקתו עשרים וארבעה אלף
8 ਪੰਜਵੇਂ ਮਹੀਨੇ ਦੇ ਲਈ ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
החמישי לחדש החמישי השר שמהות היזרח ועל מחלקתו עשרים וארבעה אלף
9 ਛੇਵੇਂ ਮਹੀਨੇ ਦੇ ਲਈ ਛੇਵਾਂ ਸਰਦਾਰ ਤਕੋਈ ਇੱਕੇਸ਼ ਦਾ ਪੁੱਤਰ ਈਰਾ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
הששי לחדש הששי עירא בן עקש התקועי ועל מחלקתו עשרים וארבעה אלף
10 ੧੦ ਸੱਤਵੇਂ ਮਹੀਨੇ ਦੇ ਲਈ ਸੱਤਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਹਲਸ ਪਲੋਨੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
השביעי לחדש השביעי חלץ הפלוני מן בני אפרים ועל מחלקתו עשרים וארבעה אלף
11 ੧੧ ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੁਸ਼ਾਥੀ ਸਿਬਕੀ ਜ਼ਰਹੀਆਂ ਵਿੱਚੋਂ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
השמיני לחדש השמיני סבכי החשתי לזרחי ועל מחלקתו עשרים וארבעה אלף
12 ੧੨ ਨੌਵੇਂ ਮਹੀਨੇ ਲਈ ਨੌਵਾਂ ਸਰਦਾਰ ਬਿਨਯਾਮੀਨੀਆਂ ਵਿੱਚੋਂ ਅੰਨਥੋਥੀ ਅਬੀਅਜ਼ਰ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
התשיעי לחדש התשיעי אביעזר הענתותי לבנימיני (לבן ימיני) ועל מחלקתו עשרים וארבעה אלף
13 ੧੩ ਦਸਵੇਂ ਮਹੀਨੇ ਲਈ ਦਸਵਾਂ ਸਰਦਾਰ ਜ਼ਰਹੀਆਂ ਵਿੱਚੋਂ ਮਹਰਈ ਨਟੋਫਾਥੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
העשירי לחדש העשירי מהרי הנטופתי לזרחי ועל מחלקתו עשרים וארבעה אלף
14 ੧੪ ਗਿਆਰਵੇਂ ਮਹੀਨੇ ਲਈ ਗਿਆਰਵਾਂ ਸਰਦਾਰ ਇਫ਼ਰਾਈਮੀਆਂ ਵਿੱਚੋਂ ਪਿਰਾਥੋਨੀ ਬਨਾਯਾਹ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
עשתי עשר לעשתי עשר החדש בניה הפרעתוני מן בני אפרים ועל מחלקתו עשרים וארבעה אלף
15 ੧੫ ਬਾਰਵੇਂ ਮਹੀਨੇ ਲਈ ਬਾਰਵਾਂ ਸਰਦਾਰ ਆਥਨੀਏਲ ਤੋਂ ਨਟੋਫਾਥੀ ਹਲਦਈ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।
השנים עשר לשנים עשר החדש חלדי הנטופתי לעתניאל ועל מחלקתו עשרים וארבעה אלף
16 ੧੬ ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ ਅਧਿਕਾਰੀ ਇਹ ਸਨ, ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ। ਸ਼ਿਮਓਨੀਆਂ ਦਾ ਮਆਕਾਹ ਦਾ ਪੁੱਤਰ ਸ਼ਫਟਯਾਹ
ועל שבטי ישראל--לראובני נגיד אליעזר בן זכרי לשמעוני--שפטיהו בן מעכה
17 ੧੭ ਲੇਵੀਆਂ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨ ਦੀ ਅੰਸ ਦਾ ਸਾਦੋਕ,
ללוי חשביה בן קמואל לאהרן צדוק
18 ੧੮ ਯਹੂਦਾਹ ਦਾ, ਦਾਊਦ ਦੇ ਭਰਾਵਾਂ ਵਿੱਚੋਂ ਅਲੀਹੂ। ਯਿੱਸਾਕਾਰ ਦਾ, ਮੀਕਾਏਲ ਦਾ ਪੁੱਤਰ ਆਮਰੀ,
ליהודה אליהו מאחי דויד ליששכר--עמרי בן מיכאל
19 ੧੯ ਜ਼ਬੂਲੁਨ ਦਾ, ਓਬਦਯਾਹ ਦਾ ਪੁੱਤਰ ਯਿਸ਼ਮਅਯਾਹ। ਨਫ਼ਤਾਲੀ ਦਾ, ਅਜ਼ਰੀਏਲ ਦਾ ਪੁੱਤਰ ਯਰੀਮੋਥ,
לזבולן ישמעיהו בן עבדיהו לנפתלי--ירימות בן עזריאל
20 ੨੦ ਇਫ਼ਰਾਈਮੀਆਂ ਦਾ, ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ। ਮਨੱਸ਼ਹ ਦੇ ਅੱਧੀ ਗੋਤ ਦਾ, ਪਦਾਯਾਹ ਦਾ ਪੁੱਤਰ ਯੋਏਲ,
לבני אפרים הושע בן עזזיהו לחצי שבט מנשה יואל בן פדיהו
21 ੨੧ ਮਨੱਸ਼ਹ ਦੇ ਅੱਧੇ ਗੋਤ ਦਾ ਗਿਲਆਦ ਵੱਲ ਜ਼ਕਰਯਾਹ ਦਾ ਪੁੱਤਰ ਯਿੱਦੋ। ਬਿਨਯਾਮੀਨ ਦਾ, ਅਬਨੇਰ ਦਾ ਪੁੱਤਰ ਯਅਸੀਏਲ,
לחצי המנשה גלעדה ידו בן זכריהו לבנימן--יעשיאל בן אבנר
22 ੨੨ ਦਾਨ ਦਾ, ਯਰੋਹਾਮ ਦਾ ਪੁੱਤਰ ਅਜ਼ਰਏਲ। ਇਹ ਇਸਰਾਏਲ ਦੇ ਗੋਤਾਂ ਦੇ ਸਰਦਾਰ ਸਨ।
לדן עזראל בן ירחם אלה שרי שבטי ישראל
23 ੨੩ ਅਤੇ ਦਾਊਦ ਨੇ ਉਨ੍ਹਾਂ ਦੀ ਗਿਣਤੀ ਨਾ ਕੀਤੀ ਜਿਹੜੇ ਵੀਹ ਸਾਲਾਂ ਅਤੇ ਇਸ ਤੋਂ ਘੱਟ ਉਮਰ ਵਾਲੇ ਸਨ, ਕਿਉਂ ਜੋ ਯਹੋਵਾਹ ਨੇ ਬਚਨ ਕੀਤਾ ਸੀ ਕਿ ਮੈਂ ਇਸਰਾਏਲੀਆਂ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ
ולא נשא דויד מספרם למבן עשרים שנה ולמטה כי אמר יהוה להרבות את ישראל ככוכבי השמים
24 ੨੪ ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨ ਦਾ ਅਰੰਭ ਕੀਤਾ ਪਰ ਸਮਾਪਤ ਨਾ ਕੀਤਾ, ਇਸੇ ਕਾਰਨ ਕਿ ਇਸਰਾਏਲ ਉੱਤੇ ਕ੍ਰੋਧ ਹੋਇਆ ਅਤੇ ਉਹ ਗਿਣਤੀ ਦਾਊਦ ਪਾਤਸ਼ਾਹ ਦੇ ਇਤਿਹਾਸ ਦੇ ਵਰਨਣ ਵਿੱਚ ਨਹੀਂ ਲਿਖੀ ਗਈ।
יואב בן צרויה החל למנות ולא כלה ויהי בזאת קצף על ישראל ולא עלה המספר במספר דברי הימים למלך דויד
25 ੨੫ ਪਾਤਸ਼ਾਹ ਦੇ ਭੰਡਾਰਾਂ ਉੱਤੇ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ, ਅਤੇ ਖੇਤਾਂ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ ਅਤੇ ਗੜਾਂ ਵਿੱਚ ਦੇ ਭੰਡਾਰਾਂ ਉੱਤੇ ਉੱਜ਼ੀਯਾਹ ਦਾ ਪੁੱਤਰ ਯੋਨਾਥਾਨ ਸੀ
ועל אצרות המלך עזמות בן עדיאל ועל האצרות בשדה בערים ובכפרים ובמגדלות יהונתן בן עזיהו
26 ੨੬ ਅਤੇ ਖੇਤਾਂ ਵਾਲਿਆਂ ਉੱਤੇ ਜਿਹੜੇ ਧਰਤੀ ਨੂੰ ਵਾਹੁੰਦੇ ਬੀਜਦੇ ਸਨ, ਕਲੂਬ ਦਾ ਪੁੱਤਰ ਅਜ਼ਰੀ ਸੀ
ועל עשי מלאכת השדה לעבדת האדמה--עזרי בן כלוב
27 ੨੭ ਅਤੇ ਦਾਖ਼ ਦੇ ਬਾਗ਼ਾਂ ਉੱਤੇ ਸ਼ਿਮਈ ਰਾਮਾਥੀ ਸੀ, ਅਤੇ ਦਾਖ਼ ਦੀ ਪੈਦਾਵਾਰੀ ਉੱਤੇ ਅਤੇ ਦਾਖ਼ਰਸ ਦੇ ਭੰਡਾਰਾਂ ਉੱਤੇ ਜ਼ਬਦੀ ਸ਼ਿਫਮੀ ਵਾਲਾ ਸੀ
ועל הכרמים--שמעי הרמתי ועל שבכרמים לאצרות היין זבדי השפמי
28 ੨੮ ਅਤੇ ਜ਼ੈਤੂਨ ਦੇ ਬਾਗ਼ਾਂ ਅਤੇ ਗੁੱਲਰ ਦੇ ਬੂਟਿਆਂ ਉੱਤੇ ਜਿਹੜੇ ਨਿਵਾਣਾਂ ਵਿੱਚ ਸਨ, ਬਆਲਹਾਨਾਨ ਗਦੇਰੀ ਸੀ, ਅਤੇ ਯੋਆਸ਼ ਤੇਲ ਦੇ ਭੰਡਾਰ ਉੱਤੇ ਸੀ
ועל הזיתים והשקמים אשר בשפלה בעל חנן הגדרי ועל אצרות השמן יועש
29 ੨੯ ਅਤੇ ਗਊਆਂ ਬਲ਼ਦਾਂ ਦੇ ਵੱਗਾਂ ਉੱਤੇ ਜਿਹੜੇ ਸ਼ਾਰੋਨ ਵਿੱਚ ਚਰਦੇ ਸਨ, ਸ਼ਿਟਰਈ ਸ਼ਾਰੋਨੀ ਸੀ ਅਤੇ ਅਦਲਾਇ ਦਾ ਪੁੱਤਰ ਸ਼ਾਫਾਟ ਉਨ੍ਹਾਂ ਵੱਗਾਂ ਉੱਤੇ ਸੀ ਜਿਹੜੇ ਨਿਵਾਣਾਂ ਵਿੱਚ ਚਰਦੇ ਹੁੰਦੇ ਸਨ,
ועל הבקר הרעים בשרון שטרי (שרטי) השרוני ועל הבקר בעמקים שפט בן עדלי
30 ੩੦ ਅਤੇ ਓਬੀਲ ਇਸਮਾਏਲੀ ਊਠਾਂ ਉੱਤੇ ਸੀ ਅਤੇ ਗਧੀਆਂ ਉੱਤੇ ਯਹਦੇਯਾਹ ਮੇਰੋਨੋਥੀ ਸੀ
ועל הגמלים--אוביל הישמעלי ועל האתנות יחדיהו המרנתי
31 ੩੧ ਅਤੇ ਯਾਜ਼ੀਜ਼ ਹਗਰੀ ਇੱਜੜਾਂ ਉੱਤੇ ਸੀ। ਇਹ ਸਭ ਦਾਊਦ ਪਾਤਸ਼ਾਹ ਦੇ ਮਾਲ ਉੱਤੇ ਠਹਿਰਾਏ ਹੋਏ ਸਨ।
ועל הצאן יזיז ההגרי כל אלה שרי הרכוש אשר למלך דויד
32 ੩੨ ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਤੇ ਲਿਖਾਰੀ ਸੀ, ਅਤੇ ਯਹੀਏਲ ਹਕਮੋਨੀ ਦਾ ਪੁੱਤਰ ਰਾਜਕੁਮਾਰਾਂ ਦੇ ਨਾਲ ਰਹਿੰਦਾ ਸੀ
ויהונתן דוד דויד יועץ איש מבין וסופר הוא ויחיאל בן חכמוני עם בני המלך
33 ੩੩ ਅਤੇ ਅਹੀਥੋਫ਼ਲ ਪਾਤਸ਼ਾਹ ਦਾ ਮੰਤਰੀ ਸੀ ਅਤੇ ਹੂਸ਼ਈ ਅਰਕੀ ਪਾਤਸ਼ਾਹ ਦਾ ਮਿੱਤਰ ਸੀ
ואחיתפל יועץ למלך וחושי הארכי רע המלך
34 ੩੪ ਅਤੇ ਅਹੀਥੋਫ਼ਲ ਦੇ ਪਿੱਛੋਂ ਯਹੋਯਾਦਾ ਬਨਾਯਾਹ ਦਾ ਪੁੱਤਰ ਅਤੇ ਅਬਯਾਥਾਰ ਸਨ, ਅਤੇ ਯੋਆਬ ਪਾਤਸ਼ਾਹ ਦੇ ਦਲ ਦਾ ਸੈਨਾਪਤੀ ਸੀ।
ואחרי אחיתפל יהוידע בן בניהו ואביתר ושר צבא למלך יואב

< 1 ਇਤਿਹਾਸ 27 >