< اَللَّاوِيِّينَ 15 >

وَكَلَّمَ ٱلرَّبُّ مُوسَى وَهَارُونَ قَائِلًا: ١ 1
ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
«كَلِّمَا بَنِي إِسْرَائِيلَ وَقُولَا لَهُمْ: كُلُّ رَجُلٍ يَكُونُ لَهُ سَيْلٌ مِنْ لَحْمِهِ، فَسَيْلُهُ نَجِسٌ. ٢ 2
ਇਸਰਾਏਲੀਆਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਆਖੋ, ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ।
وَهَذِهِ تَكُونُ نَجَاسَتُهُ بِسَيْلِهِ: إِنْ كَانَ لَحْمُهُ يَبْصُقُ سَيْلَهُ، أَوْ يَحْتَبِسُ لَحْمُهُ عَنْ سَيْلِهِ، فَذَلِكَ نَجَاسَتُهُ. ٣ 3
ਭਾਵੇਂ ਪ੍ਰਮੇਹ ਉਸ ਦੇ ਸਰੀਰ ਤੋਂ ਵਗਦਾ ਰਹੇ ਭਾਵੇਂ ਵਗਣਾ ਬੰਦ ਵੀ ਹੋ ਜਾਵੇ ਤਾਂ ਵੀ ਉਹ ਅਸ਼ੁੱਧ ਹੈ।
كُلُّ فِرَاشٍ يَضْطَجِعُ عَلَيْهِ ٱلَّذِي لَهُ ٱلسَّيْلُ يَكُونُ نَجِسًا، وَكُلُّ مَتَاعٍ يَجْلِسُ عَلَيْهِ يَكُونُ نَجِسًا. ٤ 4
ਉਹ ਸਾਰੇ ਵਿਛਾਉਣੇ ਜਿੰਨ੍ਹਾਂ ਦੇ ਉੱਤੇ ਪ੍ਰਮੇਹ ਵਾਲਾ ਲੇਟੇ, ਉਹ ਅਸ਼ੁੱਧ ਹੋਣ ਅਤੇ ਸਭ ਵਸਤੂਆਂ ਜਿਨ੍ਹਾਂ ਦੇ ਉੱਤੇ ਉਹ ਬੈਠੇ ਉਹ ਵੀ ਅਸ਼ੁੱਧ ਹੋਣ।
وَمَنْ مَسَّ فِرَاشَهُ يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٥ 5
ਜਿਹੜਾ ਉਸ ਵਿਛਾਉਣੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَمَنْ جَلَسَ عَلَى ٱلْمَتَاعِ ٱلَّذِي يَجْلِسُ عَلَيْهِ ذُو ٱلسَّيْلِ، يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٦ 6
ਜਿਹੜਾ ਕਿਸੇ ਅਜਿਹੀ ਵਸਤੂ ਉੱਤੇ ਬੈਠੇ ਜਿਸ ਉੱਤੇ ਪ੍ਰਮੇਹ ਵਾਲਾ ਬੈਠਿਆ ਸੀ, ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَمَنْ مَسَّ لَحْمَ ذِي ٱلسَّيْلِ يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٧ 7
ਅਤੇ ਜਿਹੜਾ ਉਸ ਪ੍ਰਮੇਹ ਵਾਲੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَإِنْ بَصَقَ ذُو ٱلسَّيْلِ عَلَى طَاهِرٍ، يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٨ 8
ਜੇਕਰ ਕਦੀ ਪ੍ਰਮੇਹ ਦਾ ਰੋਗੀ ਸ਼ੁੱਧ ਮਨੁੱਖ ਦੇ ਉੱਤੇ ਥੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَكُلُّ مَا يَرْكَبُ عَلَيْهِ ذُو ٱلسَّيْلِ يَكُونُ نَجِسًا. ٩ 9
ਜਿਹੜੀ ਕਾਠੀ ਉੱਤੇ ਪ੍ਰਮੇਹ ਵਾਲਾ ਬੈਠੇ, ਉਹ ਅਸ਼ੁੱਧ ਹੋਵੇ।
وَكُلُّ مَنْ مَسَّ كُلَّ مَا كَانَ تَحْتَهُ يَكُونُ نَجِسًا إِلَى ٱلْمَسَاءِ، وَمَنْ حَمَلَهُنَّ يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ١٠ 10
੧੦ਅਤੇ ਜਿਹੜਾ ਉਸ ਵਸਤੂ ਨੂੰ ਛੂਹੇ ਜਿਹੜੀ ਪ੍ਰਮੇਹ ਵਾਲੇ ਦੇ ਹੇਠ ਸੀ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਿਹੜਾ ਅਜਿਹੀ ਵਸਤੂ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَكُلُّ مَنْ مَسَّهُ ذُو ٱلسَّيْلِ وَلَمْ يَغْسِلْ يَدَيْهِ بِمَاءٍ، يَغْسِلُ ثِيَابَهُ وَيَسْتَحِمُّ بِمَاءٍ وَيَكُونُ نَجِسًا إِلَى ٱلْمَسَاءِ. ١١ 11
੧੧ਜਿਸ ਨੂੰ ਪ੍ਰਮੇਹ ਹੋਵੇ, ਉਸ ਜਿਸ ਕਿਸੇ ਨੂੰ ਬਿਨ੍ਹਾਂ ਹੱਥ ਧੋਏ ਛੂਹ ਲਵੇ ਤਾਂ ਉਹ ਮਨੁੱਖ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَإِنَاءُ ٱلْخَزَفِ ٱلَّذِي يَمَسُّهُ ذُو ٱلسَّيْلِ يُكْسَرُ. وَكُلُّ إِنَاءِ خَشَبٍ يُغْسَلُ بِمَاءٍ. ١٢ 12
੧੨ਉਸ ਮਿੱਟੀ ਦੇ ਭਾਂਡੇ ਨੂੰ ਜਿਸ ਨੂੰ ਪ੍ਰਮੇਹ ਵਾਲਾ ਛੂਹੇ, ਤੋੜ ਦਿੱਤਾ ਜਾਵੇ ਅਤੇ ਸਾਰੇ ਲੱਕੜ ਦੇ ਭਾਂਡੇ ਪਾਣੀ ਨਾਲ ਧੋਤੇ ਜਾਣ।
وَإِذَا طَهُرَ ذُو ٱلسَّيْلِ مِنْ سَيْلِهِ، يُحْسَبُ لَهُ سَبْعَةُ أَيَّامٍ لِطُهْرِهِ، وَيَغْسِلُ ثِيَابَهُ وَيَرْحَضُ جَسَدَهُ بِمَاءٍ حَيٍّ فَيَطْهُرُ. ١٣ 13
੧੩ਜਦੋਂ ਪ੍ਰਮੇਹ ਵਾਲਾ ਮਨੁੱਖ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਲਈ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਵਗਦੇ ਪਾਣੀ ਵਿੱਚ ਨਹਾਵੇ ਤਾਂ ਉਹ ਸ਼ੁੱਧ ਹੋਵੇਗਾ।
وَفِي ٱلْيَوْمِ ٱلثَّامِنِ يَأْخُذُ لِنَفْسِهِ يَمَامَتَيْنِ أَوْ فَرْخَيْ حَمَامٍ، وَيَأْتِي إِلَى أَمَامِ ٱلرَّبِّ، إِلَى بَابِ خَيْمَةِ ٱلِٱجْتِمَاعِ، وَيُعْطِيهِمَا لِلْكَاهِنِ، ١٤ 14
੧੪ਅਤੇ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਆਵੇ ਅਤੇ ਜਾਜਕ ਨੂੰ ਦੇ ਦੇਵੇ।
فَيَعْمَلُهُمَا ٱلْكَاهِنُ: ٱلْوَاحِدَ ذَبِيحَةَ خَطِيَّةٍ، وَٱلْآخَرَ مُحْرَقَةً. وَيُكَفِّرُ عَنْهُ ٱلْكَاهِنُ أَمَامَ ٱلرَّبِّ مِنْ سَيْلِهِ. ١٥ 15
੧੫ਤਦ ਜਾਜਕ ਉਨ੍ਹਾਂ ਵਿੱਚੋਂ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਪ੍ਰਮੇਹ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
«وَإِذَا حَدَثَ مِنْ رَجُلٍ ٱضْطِجَاعُ زَرْعٍ، يَرْحَضُ كُلَّ جَسَدِهِ بِمَاءٍ، وَيَكُونُ نَجِسًا إِلَى ٱلْمَسَاءِ. ١٦ 16
੧੬ਜੇਕਰ ਕਿਸੇ ਮਨੁੱਖ ਦਾ ਵੀਰਜ ਨਿੱਕਲੇ ਤਾਂ ਉਹ ਆਪਣਾ ਸਾਰਾ ਸਰੀਰ ਪਾਣੀ ਨਾਲ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَكُلُّ ثَوْبٍ وَكُلُّ جِلْدٍ يَكُونُ عَلَيْهِ ٱضْطِجَاعُ زَرْعٍ يُغْسَلُ بِمَاءٍ، وَيَكُونُ نَجِسًا إِلَى ٱلْمَسَاءِ. ١٧ 17
੧੭ਅਤੇ ਜਿਸ ਕਿਸੇ ਬਸਤਰ ਜਾਂ ਚਮੜੇ ਉੱਤੇ ਉਹ ਵੀਰਜ ਪਵੇ, ਉਹ ਪਾਣੀ ਨਾਲ ਧੋਤੇ ਜਾਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ।
وَٱلْمَرْأَةُ ٱلَّتِي يَضْطَجِعُ مَعَهَا رَجُلٌ ٱضْطِجَاعَ زَرْعٍ، يَسْتَحِمَّانِ بِمَاءٍ، وَيَكُونَانِ نَجِسَيْنِ إِلَى ٱلْمَسَاءِ. ١٨ 18
੧੮ਜੇਕਰ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰੇ ਅਤੇ ਉਸ ਤੋਂ ਵੀਰਜ ਨਿੱਕਲੇ ਤਾਂ ਉਹ ਦੋਵੇਂ ਪਾਣੀ ਨਾਲ ਨਹਾਉਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ।
«وَإِذَا كَانَتِ ٱمْرَأَةٌ لَهَا سَيْلٌ، وَكَانَ سَيْلُهَا دَمًا فِي لَحْمِهَا، فَسَبْعَةَ أَيَّامٍ تَكُونُ فِي طَمْثِهَا. وَكُلُّ مَنْ مَسَّهَا يَكُونُ نَجِسًا إِلَى ٱلْمَسَاءِ. ١٩ 19
੧੯ਜੇਕਰ ਕਿਸੇ ਇਸਤਰੀ ਨੂੰ ਪ੍ਰਮੇਹ ਹੋਵੇ ਅਤੇ ਉਸ ਦੇ ਪ੍ਰਮੇਹ ਵਿੱਚ ਲਹੂ ਹੋਵੇ ਤਾਂ ਉਹ ਸੱਤ ਦਿਨ ਤੱਕ ਵੱਖਰੀ ਕੀਤੀ ਜਾਵੇ ਅਤੇ ਜਿਹੜਾ ਉਸ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
وَكُلُّ مَا تَضْطَجِعُ عَلَيْهِ فِي طَمْثِهَا يَكُونُ نَجِسًا، وَكُلُّ مَا تَجْلِسُ عَلَيْهِ يَكُونُ نَجِسًا. ٢٠ 20
੨੦ਅਤੇ ਜਦ ਤੱਕ ਉਹ ਅਸ਼ੁੱਧ ਰਹੇ ਤਦ ਤੱਕ ਜਿਸ ਕਿਸੇ ਵਸਤੂ ਉੱਤੇ ਉਹ ਲੰਮੀ ਪਵੇ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ ਉਹ ਸਭ ਅਸ਼ੁੱਧ ਹੋਣ।
وَكُلُّ مَنْ مَسَّ فِرَاشَهَا يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٢١ 21
੨੧ਅਤੇ ਜਿਹੜਾ ਉਸ ਦੇ ਵਿਛਾਉਣੇ ਨੂੰ ਛੂਹੇ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَكُلُّ مَنْ مَسَّ مَتَاعًا تَجْلِسُ عَلَيْهِ، يَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٢٢ 22
੨੨ਜੇਕਰ ਕੋਈ ਉਸ ਵਸਤੂ ਨੂੰ ਛੂਹੇ ਜਿਸ ਉੱਤੇ ਉਹ ਬੈਠਦੀ ਸੀ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَإِنْ كَانَ عَلَى ٱلْفِرَاشِ أَوْ عَلَى ٱلْمَتَاعِ ٱلَّذِي هِيَ جَالِسَةٌ عَلَيْهِ عِنْدَمَا يَمَسُّهُ، يَكُونُ نَجِسًا إِلَى ٱلْمَسَاءِ. ٢٣ 23
੨੩ਜੇਕਰ ਕੋਈ ਉਸ ਦੇ ਵਿਛਾਉਣੇ ਨੂੰ ਜਾਂ ਕਿਸੇ ਹੋਰ ਵਸਤੂ ਨੂੰ ਜਿਸ ਉੱਤੇ ਉਹ ਬੈਠੀ ਸੀ, ਛੂਹੇ, ਜਿਸ ਉੱਤੇ ਉਸ ਦਾ ਲਹੂ ਲੱਗਿਆ ਸੀ, ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇ।
وَإِنِ ٱضْطَجَعَ مَعَهَا رَجُلٌ فَكَانَ طَمْثُهَا عَلَيْهِ يَكُونُ نَجِسًا سَبْعَةَ أَيَّامٍ. وَكُلُّ فِرَاشٍ يَضْطَجِعُ عَلَيْهِ يَكُونُ نَجِسًا. ٢٤ 24
੨੪ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਵਿਛਾਉਣੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ।
«وَإِذَا كَانَتِ ٱمْرَأَةٌ يَسِيلُ سَيْلُ دَمِهَا أَيَّامًا كَثِيرَةً فِي غَيْرِ وَقْتِ طَمْثِهَا، أَوْ إِذَا سَالَ بَعْدَ طَمْثِهَا، فَتَكُونُ كُلَّ أَيَّامِ سَيَلَانِ نَجَاسَتِهَا كَمَا فِي أَيَّامِ طَمْثِهَا. إِنَّهَا نَجِسَةٌ. ٢٥ 25
੨੫ਜੇਕਰ ਕਿਸੇ ਇਸਤਰੀ ਨੂੰ ਉਸ ਦੀ ਮਾਹਵਾਰੀ ਦੇ ਦਿਨਾਂ ਤੋਂ ਇਲਾਵਾ ਜਾਂ ਮਾਹਵਾਰੀ ਦੇ ਨਿਯੁਕਤ ਦਿਨਾਂ ਤੋਂ ਵੱਧ ਸਮੇਂ ਤੱਕ ਲਹੂ ਵੱਗਦਾ ਰਹੇ, ਤਾਂ ਜਦ ਤੱਕ ਉਹ ਅਜਿਹੀ ਹਾਲਤ ਵਿੱਚ ਰਹੇ ਤਦ ਤੱਕ ਉਹ ਅਸ਼ੁੱਧ ਰਹੇ।
كُلُّ فِرَاشٍ تَضْطَجِعُ عَلَيْهِ كُلَّ أَيَّامِ سَيْلِهَا يَكُونُ لَهَا كَفِرَاشِ طَمْثِهَا. وَكُلُّ ٱلْأَمْتِعَةِ ٱلَّتِي تَجْلِسُ عَلَيْهَا تَكُونُ نَجِسَةً كَنَجَاسَةِ طَمْثِهَا. ٢٦ 26
੨੬ਉਹ ਸਾਰੇ ਵਿਛਾਉਣੇ ਜਿਨ੍ਹਾਂ ਦੇ ਉੱਤੇ ਉਹ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ ਲੰਮੀ ਪਵੇ, ਉਹ ਉਸ ਦੀ ਮਾਹਵਾਰੀ ਦੇ ਵਿਛਾਉਣੇ ਦੀ ਤਰ੍ਹਾਂ ਠਹਿਰਣ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ, ਉਹ ਸਭ ਉਸ ਦੀ ਮਾਹਵਾਰੀ ਦੇ ਦਿਨਾਂ ਦੀ ਅਸ਼ੁੱਧਤਾਈ ਦੀ ਤਰ੍ਹਾਂ ਅਸ਼ੁੱਧ ਹੋਣ।
وَكُلُّ مَنْ مَسَّهُنَّ يَكُونُ نَجِسًا، فَيَغْسِلُ ثِيَابَهُ وَيَسْتَحِمُّ بِمَاءٍ، وَيَكُونُ نَجِسًا إِلَى ٱلْمَسَاءِ. ٢٧ 27
੨੭ਜਿਹੜਾ ਉਨ੍ਹਾਂ ਵਸਤੂਆਂ ਨੂੰ ਛੂਹੇ, ਉਹ ਅਸ਼ੁੱਧ ਠਹਿਰੇ, ਇਸ ਲਈ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
وَإِذَا طَهُرَتْ مِنْ سَيْلِهَا تَحْسُبُ، لِنَفْسِهَا سَبْعَةَ أَيَّامٍ ثُمَّ تَطْهُرُ. ٢٨ 28
੨੮ਪਰ ਜੇਕਰ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ, ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗੀ।
وَفِي ٱلْيَوْمِ ٱلثَّامِنِ تَأْخُذُ لِنَفْسِهَا يَمَامَتَيْنِ أَوْ فَرْخَيْ حَمَامٍ، وَتَأْتِي بِهِمَا إِلَى ٱلْكَاهِنِ إِلَى بَابِ خَيْمَةِ ٱلِٱجْتِمَاعِ. ٢٩ 29
੨੯ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਅੱਗੇ ਜਾਜਕ ਦੇ ਕੋਲ ਲਿਆਵੇ।
فَيَعْمَلُ ٱلْكَاهِنُ: ٱلْوَاحِدَ ذَبِيحَةَ خَطِيَّةٍ، وَٱلْآخَرَ مُحْرَقَةً. وَيُكَفِّرُ عَنْهَا ٱلْكَاهِنُ أَمَامَ ٱلرَّبِّ مِنْ سَيْلِ نَجَاسَتِهَا. ٣٠ 30
੩੦ਤਦ ਜਾਜਕ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਉਸ ਦੀ ਪ੍ਰਮੇਹ ਦੀ ਅਸ਼ੁੱਧਤਾਈ ਦੇ ਕਾਰਨ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
فَتَعْزِلَانِ بَنِي إِسْرَائِيلَ عَنْ نَجَاسَتِهِمْ لِئَلَّا يَمُوتُوا فِي نَجَاسَتِهِمْ بِتَنْجِيسِهِمْ مَسْكَنِيَ ٱلَّذِي فِي وَسَطِهِمْ. ٣١ 31
੩੧ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾਈ ਤੋਂ ਵੱਖਰਾ ਕਰਨਾ, ਅਜਿਹਾ ਨਾ ਹੋਵੇ ਕਿ ਉਹ ਆਪਣੀ ਅਸ਼ੁੱਧਤਾਈ ਦੇ ਕਾਰਨ ਮੇਰੇ ਉਸ ਡੇਰੇ ਨੂੰ ਭਰਿਸ਼ਟ ਕਰਨ ਜੋ ਉਨ੍ਹਾਂ ਦੇ ਵਿਚਕਾਰ ਹੈ ਅਤੇ ਇਸ ਕਾਰਨ ਮਰ ਨਾ ਜਾਣ।
«هَذِهِ شَرِيعَةُ ذِي ٱلسَّيْلِ، وَٱلَّذِي يَحْدُثُ مِنْهُ ٱضْطِجَاعُ زَرْعٍ فَيَتَنَجَّسُ بِهَا، ٣٢ 32
੩੨ਜਿਸ ਨੂੰ ਪ੍ਰਮੇਹ ਹੋਵੇ ਅਤੇ ਜੋ ਪੁਰਖ ਵੀਰਜ ਨਿੱਕਲਣ ਦੇ ਕਾਰਨ ਅਸ਼ੁੱਧ ਹੋਵੇ,
وَٱلْعَلِيلَةِ فِي طَمْثِهَا، وَٱلسَّائِلِ سَيْلُهُ: ٱلذَّكَرِ وَٱلْأُنْثَى، وَٱلرَّجُلِ ٱلَّذِي يَضْطَجِعُ مَعَ نَجِسَةٍ». ٣٣ 33
੩੩ਅਤੇ ਜੋ ਇਸਤਰੀ ਮਾਹਵਾਰੀ ਵਿੱਚ ਹੋਵੇ, ਅਤੇ ਉਹ ਪੁਰਖ ਜਾਂ ਇਸਤਰੀ ਜਿਸ ਨੂੰ ਪ੍ਰਮੇਹ ਹੋਵੇ ਅਤੇ ਉਹ ਪੁਰਖ ਜੋ ਅਸ਼ੁੱਧ ਇਸਤਰੀ ਨਾਲ ਸੰਗ ਕਰੇ, ਉਨ੍ਹਾਂ ਸਾਰਿਆਂ ਦੇ ਲਈ ਇਹੋ ਹੀ ਬਿਵਸਥਾ ਹੈ।

< اَللَّاوِيِّينَ 15 >