< اَلتَّكْوِينُ 34 >

وَخَرَجَتْ دِينَةُ ٱبْنَةُ لَيْئَةَ ٱلَّتِي وَلَدَتْهَا لِيَعْقُوبَ لِتَنْظُرَ بَنَاتِ ٱلْأَرْضِ، ١ 1
ਫਿਰ ਲੇਆਹ ਦੀ ਧੀ ਦੀਨਾਹ, ਜਿਹੜੀ ਯਾਕੂਬ ਤੋਂ ਪੈਦਾ ਹੋਈ ਸੀ, ਉਸ ਦੇਸ਼ ਦੀਆਂ ਧੀਆਂ ਨੂੰ ਮਿਲਣ ਲਈ ਬਾਹਰ ਗਈ।
فَرَآهَا شَكِيمُ ٱبْنُ حَمُورَ ٱلْحِوِّيِّ رَئِيسِ ٱلْأَرْضِ، وَأَخَذَهَا وَٱضْطَجَعَ مَعَهَا وَأَذَلَّهَا. ٢ 2
ਤਦ ਹਮੋਰ ਹਿੱਵੀ ਦੇ ਪੁੱਤਰ ਸ਼ਕਮ, ਉਸ ਦੇਸ਼ ਦੇ ਸ਼ਹਿਜ਼ਾਦੇ ਨੇ ਉਹ ਨੂੰ ਵੇਖਿਆ ਅਤੇ ਉਹ ਨੂੰ ਲੈ ਕੇ ਉਹ ਦੇ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਭਰਿਸ਼ਟ ਕੀਤਾ।
وَتَعَلَّقَتْ نَفْسُهُ بِدِينَةَ ٱبْنَةِ يَعْقُوبَ، وَأَحَبَّ ٱلْفَتَاةَ وَلَاطَفَ ٱلْفَتاةَ. ٣ 3
ਤਦ ਉਸ ਦਾ ਦਿਲ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਤੇ ਉਹ ਨੇ ਉਸ ਕੁੜੀ ਨਾਲ ਪ੍ਰੇਮ ਕੀਤਾ ਅਤੇ ਉਸ ਕੁੜੀ ਨਾਲ ਮਿੱਠੇ ਬੋਲ ਬੋਲੇ।
فَكَلَّمَ شَكِيمُ حَمُورَ أَبَاهُ قَائِلًا: «خُذْ لِي هَذِهِ ٱلصَّبِيَّةَ زَوْجَةً». ٤ 4
ਸੋ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ।
وَسَمِعَ يَعْقُوبُ أَنَّهُ نَجَّسَ دِينَةَ ٱبْنَتَهُ. وَأَمَّا بَنُوهُ فَكَانُوا مَعَ مَوَاشِيهِ فِي ٱلْحَقْلِ، فَسَكَتَ يَعْقُوبُ حَتَّى جَاءُوا. ٥ 5
ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਹੈ ਪਰ ਉਹ ਦੇ ਪੁੱਤਰ ਪਸ਼ੂਆਂ ਦੇ ਨਾਲ ਮੈਦਾਨ ਨੂੰ ਗਏ ਹੋਏ ਸਨ, ਇਸ ਲਈ ਯਾਕੂਬ ਉਹਨਾਂ ਦੇ ਆਉਣ ਤੱਕ ਚੁੱਪ ਰਿਹਾ।
فَخَرَجَ حَمُورُ أَبُو شَكِيمَ إِلَى يَعْقُوبَ لِيَتَكَلَّمَ مَعَهُ. ٦ 6
ਫਿਰ ਹਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ
وَأَتَى بَنُو يَعْقُوبَ مِنَ ٱلْحَقْلِ حِينَ سَمِعُوا. وَغَضِبَ ٱلرِّجَالُ وَٱغْتَاظُوا جِدًّا لِأَنَّهُ صَنَعَ قَبَاحَةً فِي إِسْرَائِيلَ بِمُضَاجَعَةِ ٱبْنَةِ يَعْقُوبَ، وَهَكَذَا لَا يُصْنَعُ. ٧ 7
ਅਤੇ ਯਾਕੂਬ ਦੇ ਪੁੱਤਰ ਇਹ ਸੁਣਦਿਆਂ ਹੀ ਮੈਦਾਨ ਤੋਂ ਬਹੁਤ ਦੁਖੀ ਹੋ ਕੇ ਅਤੇ ਗੁੱਸੇ ਵਿੱਚ ਆਏ ਕਿਉਂ ਜੋ ਸ਼ਕਮ ਨੇ ਯਾਕੂਬ ਦੀ ਧੀ ਨਾਲ ਲੇਟ ਕੇ ਇਸਰਾਏਲ ਵਿੱਚ ਅਜਿਹੀ ਮੂਰਖਤਾਈ ਕੀਤੀ ਸੀ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ।
وَتَكَلَّمَ حَمُورُ مَعَهُمَ قَائِلًا: «شَكِيمُ ٱبْنِي قَدْ تَعَلَّقَتْ نَفْسُهُ بِٱبْنَتِكُمْ. أَعْطُوهُ إِيَّاهَا زَوْجَةً ٨ 8
ਹਮੋਰ ਨੇ ਉਨ੍ਹਾਂ ਦੇ ਨਾਲ ਇਹ ਗੱਲ ਕੀਤੀ, ਮੇਰੇ ਪੁੱਤਰ ਸ਼ਕਮ ਦਾ ਦਿਲ ਤੁਹਾਡੀ ਧੀ ਨਾਲ ਲੱਗ ਗਿਆ ਹੈ, ਇਸ ਲਈ ਉਹ ਨੂੰ ਇਹ ਦੇ ਨਾਲ ਵਿਆਹ ਦਿਉ,
وَصَاهِرُونَا. تُعْطُونَنَا بَنَاتِكُمْ، وَتَأْخُذُونَ لَكُمْ بَنَاتِنَا. ٩ 9
ਅਤੇ ਸਾਡੇ ਨਾਲ ਰਿਸ਼ਤੇਦਾਰੀ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਉ ਅਤੇ ਆਪਣੇ ਲਈ ਸਾਡੀਆਂ ਧੀਆਂ ਲੈ ਲਉ,
وَتَسْكُنُونَ مَعَنَا، وَتَكُونُ ٱلْأَرْضُ قُدَّامَكُمُ. ٱسْكُنُوا وَٱتَّجِرُوا فِيهَا وَتَمَلَّكُوا بِهَا». ١٠ 10
੧੦ਅਤੇ ਸਾਡੇ ਨਾਲ ਵੱਸੋ ਅਤੇ ਇਹ ਦੇਸ਼ ਤੁਹਾਡੇ ਅੱਗੇ ਹੈ, ਇੱਥੇ ਵੱਸੋ ਅਤੇ ਵਣਜ-ਵਪਾਰ ਕਰੋ ਅਤੇ ਉਸ ਨੂੰ ਆਪਣੀ ਨਿੱਜ-ਸੰਪਤੀ ਬਣਾਓ।
ثُمَّ قَالَ شَكِيمُ لِأَبِيهَا وَلإِخْوَتِهَا: «دَعُونِي أَجِدْ نِعْمَةً فِي أَعْيُنِكُمْ. فَٱلَّذِي تَقُولُونَ لِي أُعْطِي. ١١ 11
੧੧ਸ਼ਕਮ ਨੇ ਵੀ ਦੀਨਾਹ ਦੇ ਪਿਤਾ ਅਤੇ ਉਹ ਦੇ ਭਰਾਵਾਂ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ, ਸੋ ਮੈਂ ਦਿਆਂਗਾ।
كَثِّرُوا عَلَيَّ جِدًّا مَهْرًا وَعَطِيَّةً، فَأُعْطِيَ كَمَا تَقُولُونَ لِي. وَأَعْطُونِي ٱلْفَتَاةَ زَوْجَةً». ١٢ 12
੧੨ਜਿੰਨ੍ਹਾਂ ਵੀ ਦਾਜ ਅਤੇ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ, ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਇਹ ਕੁੜੀ ਮੇਰੇ ਨਾਲ ਵਿਆਹ ਦਿਉ।
فَأَجَابَ بَنُو يَعْقُوبَ شَكِيمَ وَحَمُورَ أَبَاهُ بِمَكْرٍ وَتَكَلَّمُوا. لِأَنَّهُ كَانَ قَدْ نَجَّسَ دِينَةَ أُخْتَهُمْ، ١٣ 13
੧੩ਤਦ ਇਹ ਸੋਚ ਕੇ ਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ ਹੈ, ਯਾਕੂਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਹ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।
فَقَالُوُا لَهُمَا: «لَا نَسْتَطِيعُ أَنْ نَفْعَلَ هَذَا ٱلْأَمْرَ أَنْ نُعْطِيَ أُخْتَنَا لِرَجُلٍ أَغْلَفَ، لِأَنَّهُ عَارٌ لَنَا. ١٤ 14
੧੪ਉਨ੍ਹਾਂ ਨੂੰ ਆਖਿਆ, ਅਸੀਂ ਇਹ ਕੰਮ ਨਹੀਂ ਕਰ ਸਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂ ਜੋ ਇਸ ਤੋਂ ਸਾਡੀ ਬਦਨਾਮੀ ਹੋਵੇਗੀ।
غَيْرَ أَنَّنَا بِهَذَا نُواتِيكُمْ: إِنْ صِرْتُمْ مِثْلَنَا بِخَتْنِكُمْ كُلَّ ذَكَرٍ. ١٥ 15
੧੫ਅਸੀਂ ਸਿਰਫ਼ ਤਾਂ ਹੀ ਤੁਹਾਡੀ ਗੱਲ ਮੰਨਾਂਗੇ, ਜੇ ਤੁਸੀਂ ਸਾਡੇ ਵਾਂਗੂੰ ਹੋ ਜਾਓ ਅਤੇ ਤੁਹਾਡੇ ਵਿੱਚ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਏ।
نُعْطِيكُمْ بَنَاتِنَا وَنَأْخُذُ لَنَا بَنَاتِكُمْ، وَنَسْكُنُ مَعَكُمْ وَنَصِيرُ شَعْبًا وَاحِدًا. ١٦ 16
੧੬ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ, ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ, ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣ ਜਾਂਵਾਂਗੇ।
وَإِنْ لَمْ تَسْمَعُوا لَنَا، أَنْ تَخْتَتِنُوا، نَأْخُذُ ٱبْنَتَنَا وَنَمْضِي». ١٧ 17
੧੭ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈ ਕੇ ਚਲੇ ਜਾਂਵਾਂਗੇ।
فَحَسُنَ كَلَامُهُمْ فِي عَيْنَيْ حَمُورَ وَفِي عَيْنَيْ شَكِيمَ بْنِ حَمُورَ. ١٨ 18
੧੮ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਤੇ ਉਸ ਦੇ ਪੁੱਤਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ
وَلَمْ يَتَأَخَّرِ ٱلْغُلَامُ أَنْ يَفْعَلَ ٱلْأَمْرَ، لِأَنَّهُ كَانَ مَسْرُورًا بِٱبْنَةِ يَعْقُوبَ. وَكَانَ أَكْرَمَ جَمِيعِ بَيْتِ أَبِيهِ. ١٩ 19
੧੯ਅਤੇ ਉਸ ਜਵਾਨ ਨੇ ਇਹ ਗੱਲ ਕਰਨ ਵਿੱਚ ਇਸ ਲਈ ਦੇਰੀ ਨਾ ਕੀਤੀ, ਕਿਉਂ ਜੋ ਉਹ ਯਾਕੂਬ ਦੀ ਧੀ ਨੂੰ ਬਹੁਤ ਚਾਹੁੰਦਾ ਸੀ ਅਤੇ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਮਾਣ-ਸਨਮਾਨ ਵਾਲਾ ਸੀ।
فَأَتَى حَمُورُ وَشَكِيمُ ٱبْنُهُ إِلَى بَابِ مَدِينَتِهْمَا، وَكَلَّمَا أَهْلَ مَدِينَتِهْمَا قَائِلَيْنِ: ٢٠ 20
੨੦ਤਦ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾ ਕੇ ਮਨੁੱਖਾਂ ਨਾਲ ਇਹ ਗੱਲ ਕੀਤੀ,
«هَؤُلَاءِ ٱلْقَوْمُ مُسَالِمُونَ لَنَا. فَلْيَسْكُنُوا فِي ٱلْأَرْضِ وَيَتَّجِرُوا فِيهَا. وَهُوَذَا ٱلْأَرْضُ وَاسِعَةُ ٱلطَّرَفَيْنِ أَمَامَهُمْ. نَأْخُذُ لَنَا بَنَاتِهِمْ زَوْجَاتٍ وَنُعْطِيهِمْ بَنَاتِنَا. ٢١ 21
੨੧ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਇਸ ਲਈ ਓਹ ਇਸ ਦੇਸ਼ ਵਿੱਚ ਵੱਸਣ ਅਤੇ ਵਪਾਰ ਕਰਨ ਅਤੇ ਵੇਖੋ, ਇਹ ਦੇਸ਼ ਉਨ੍ਹਾਂ ਲਈ ਕਾਫੀ ਹੈ। ਉਨ੍ਹਾਂ ਦੀਆਂ ਧੀਆਂ ਅਸੀਂ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ।
غَيْرَ أَنَّهُ بِهَذَا فَقَطْ يُواتِينَا ٱلْقَوْمُ عَلَى ٱلسَّكَنِ مَعَنَا لِنَصِيرَ شَعْبًا وَاحِدًا: بِخَتْنِنَا كُلَّ ذَكَرٍ كَمَا هُمْ مَخْتُونُونَ. ٢٢ 22
੨੨ਪਰ ਇਹ ਮਨੁੱਖ ਸਿਰਫ਼ ਇਸ ਗੱਲ ਤੋਂ ਸਾਡੇ ਨਾਲ ਵੱਸਣ ਲਈ ਮੰਨਣਗੇ ਅਤੇ ਇੱਕ ਕੌਮ ਹੋਣਗੇ ਜੇਕਰ ਉਨ੍ਹਾਂ ਦੀ ਤਰ੍ਹਾਂ ਸਾਡੇ ਵੀ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਵੇ, ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ।
أَلَا تَكُونُ مَوَاشِيهِمْ وَمُقْتَنَاهُمْ وَكُلُّ بَهَائِمِهِمْ لَنَا؟ نُواتِيهِمْ فَقَطْ فَيَسْكُنُونَ مَعَنَا». ٢٣ 23
੨੩ਭਲਾ, ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦ, ਉਨ੍ਹਾਂ ਦਾ ਮਾਲ ਧਨ ਅਤੇ ਉਨ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ? ਅਸੀਂ ਸਿਰਫ਼ ਉਨ੍ਹਾਂ ਦੀ ਗੱਲ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ।
فَسَمِعَ لِحَمُورَ وَشَكِيمَ ٱبْنِهِ جَمِيعُ ٱلْخَارِجِينَ مِنْ بَابِ ٱلْمَدِينَةِ، وَٱخْتَتَنَ كُلُّ ذَكَرٍ. كُلُّ ٱلْخَارِجِينَ مِنْ بَابِ ٱلْمَدِينَةِ. ٢٤ 24
੨੪ਤਦ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ, ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਦੀ ਗੱਲ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਗਈ।
فَحَدَثَ فِي ٱلْيَوْمِ ٱلثَّالِثِ إِذْ كَانُوا مُتَوَجِّعِينَ أَنَّ ٱبْنَيْ يَعْقُوبَ، شِمْعُونَ وَلَاوِيَ أَخَوَيْ دِينَةَ، أَخَذَا كُلُّ وَاحِدٍ سَيْفَهُ وَأَتَيَا عَلَى ٱلْمَدِينَةِ بِأَمْنٍ وَقَتَلَا كُلَّ ذَكَرٍ. ٢٥ 25
੨੫ਤੀਜੇ ਦਿਨ ਅਜਿਹਾ ਹੋਇਆ ਕਿ ਜਦ ਓਹ ਦਰਦ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ ਆਪਣੀਆਂ ਤਲਵਾਰਾਂ ਲੈ ਕੇ ਉਸ ਨਗਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।
وَقَتَلَا حَمُورَ وَشَكِيمَ ٱبْنَهُ بِحَدِّ ٱلسَّيْفِ، وَأَخَذَا دِينَةَ مِنْ بَيْتِ شَكِيمَ وَخَرَجَا. ٢٦ 26
੨੬ਉਨ੍ਹਾਂ ਨੇ ਹਮੋਰ ਨੂੰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਵੀ ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਬਾਹਰ ਨਿੱਕਲ ਗਏ।
ثُمَّ أَتَى بَنُو يَعْقُوبَ عَلَى ٱلْقَتْلَى وَنَهَبُوا ٱلْمَدِينَةَ، لِأَنَّهُمْ نَجَّسُوا أُخْتَهُمْ. ٢٧ 27
੨੭ਯਾਕੂਬ ਦੇ ਪੁੱਤਰਾਂ ਨੂੰ ਨਾਸ ਕਰਨ ਤੋਂ ਬਾਅਦ ਵੀ ਉਸ ਨਗਰ ਨੂੰ ਲੁੱਟ ਲਿਆ, ਕਿਉਂ ਜੋ ਉੱਥੇ ਹੀ ਉਨ੍ਹਾਂ ਦੀ ਭੈਣ ਨੂੰ ਭਰਿਸ਼ਟ ਕੀਤਾ ਗਿਆ ਸੀ।
غَنَمَهُمْ وَبَقَرَهُمْ وَحَمِيرَهُمْ وَكُلُّ مَا فِي ٱلْمَدِينَةِ وَمَا فِي ٱلْحَقْلِ أَخَذُوهُ. ٢٨ 28
੨੮ਉਨ੍ਹਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਨਗਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ।
وَسَبَوْا وَنَهَبُوا كُلَّ ثَرْوَتِهِمْ وَكُلَّ أَطْفَالِهِمْ، وَنِسَاءَهُمْ وَكُلَّ مَا فِي ٱلْبُيُوتِ. ٢٩ 29
੨੯ਉਹ ਉਨ੍ਹਾਂ ਦਾ ਸਾਰਾ ਧਨ ਅਤੇ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਇਸਤਰੀਆਂ ਨੂੰ ਫੜ੍ਹ ਕੇ ਲੈ ਗਏ ਅਤੇ ਜੋ ਕੁਝ ਘਰ ਵਿੱਚ ਸੀ, ਉਨ੍ਹਾਂ ਨੇ ਲੁੱਟ ਲਿਆ।
فَقَالَ يَعْقُوبُ لِشَمْعُونَ وَلَاوِي: «كَدَّرْتُمَانِي بِتَكْرِيهِكُمَا إِيَّايَ عِنْدَ سُكَّانِ ٱلْأَرْضِ ٱلْكَنْعَانِيِّينَ وَٱلْفِرِزِيِّينَ، وَأَنَا نَفَرٌ قَلِيلٌ. فَيَجْتَمِعُونَ عَلَيَّ وَيَضْرِبُونَنِي، فَأَبِيدُ أَنَا وَبَيْتِي». ٣٠ 30
੩੦ਤਦ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, ਤੁਸੀਂ ਮੈਨੂੰ ਸੰਕਟ ਵਿੱਚ ਪਾ ਦਿੱਤਾ ਅਤੇ ਇਸ ਦੇਸ਼ ਦੇ ਵਾਸੀਆਂ, ਕਨਾਨੀਆਂ ਅਤੇ ਫ਼ਰਿੱਜ਼ੀਆਂ ਦੇ ਸਾਹਮਣੇ ਮੇਰੀ ਬਦਨਾਮੀ ਕੀਤੀ ਹੈ, ਮੇਰੇ ਕੋਲ ਥੋੜ੍ਹੇ ਜਿਹੇ ਆਦਮੀ ਹਨ, ਇਸ ਲਈ ਹੁਣ ਓਹ ਮੇਰੇ ਵਿਰੁੱਧ ਇਕੱਠੇ ਹੋ ਕੇ ਮੈਨੂੰ ਮਾਰਨਗੇ ਅਤੇ ਮੇਰਾ ਅਤੇ ਮੇਰੇ ਘਰ ਦਾ ਵਿਨਾਸ਼ ਹੋ ਜਾਵੇਗਾ।
فَقَالَا: «أَنَظِيرَ زَانِيَةٍ يَفْعَلُ بِأُخْتِنَا؟». ٣١ 31
੩੧ਪਰ ਉਨ੍ਹਾਂ ਨੇ ਆਖਿਆ, ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਰਗਾ ਵਰਤਾਓ ਕਰਨ?

< اَلتَّكْوِينُ 34 >